ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮਸਾਣੀਆਂ ਦੇ ਫੌਜੀ ਰਾਜਿੰਦਰ ਸਿੰਘ ਦੀ ਹੈਦਰਾਬਾਦ 13 ਸਿੱਖ ਯੂਨਿਟ ਵਿੱਚ ਸ਼ੱ-ਕੀ ਹਾਲ ਵਿੱਚ ਗੋ-ਲੀ ਲੱਗਣ ਨਾਲ ਮੌ-ਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਫੌਜ ਵੱਲੋਂ ਮੌ-ਤ ਦਾ ਕਾਰਨ ਸਪੱਸ਼ਟ ਤੌਰ ਉਤੇ ਨਹੀਂ ਦੱਸਿਆ ਗਿਆ। ਜਦੋਂ ਕਿ ਰਜਿੰਦਰ ਸਿੰਘ ਦੀ ਦੇਹ ਨੂੰ ਉਸ ਦੇ ਜੱਦੀ ਪਿੰਡ ਮਸਾਣੀਆਂ ਵਿਖੇ ਲਿਆਂਦਾ ਗਿਆ। ਜਿੱਥੇ ਉਸ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਸਤਨਾਮ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ 13 ਸਿੱਖ ਯੂਨਿਟ ਹੈਦਰਾਬਾਦ ਵਿੱਚ ਤਾਇਨਾਤ ਸੀ ਅਤੇ ਮੰਗਲਵਾਰ ਸ਼ਾਮ ਨੂੰ 5 ਵਜੇ ਯੂਨਿਟ ਨੇ ਫੋਨ ਉਤੇ ਜਾਣਕਾਰੀ ਦਿੱਤੀ ਸੀ ਕਿ ਰਜਿੰਦਰ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਗੋ-ਲੀ ਲੱਗ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ- ਫੌਜ ਨੇ ਮੌ-ਤ ਦਾ ਕਾਰਨ ਸਪੱਸ਼ਟ ਨਹੀਂ ਦੱਸਿਆ
ਜਿਸ ਕਾਰਨ ਰਜਿੰਦਰ ਸਿੰਘ ਦੀ ਮੌ-ਤ ਹੋ ਗਈ। ਇਸ ਤੋਂ ਇਲਾਵਾ ਕੁਝ ਨਹੀਂ ਦੱਸਿਆ ਗਿਆ। ਅਧਿਕਾਰੀ ਕਹਿ ਰਹੇ ਹਨ ਕਿ ਰਜਿੰਦਰ ਸਿੰਘ ਦੀ ਮੌ-ਤ ਅਚਾਨਕ ਗੋ-ਲੀ ਲੱਗਣ ਕਾਰਨ ਹੋਈ ਹੈ।
ਦੋ ਮਹੀਨੇ ਪਹਿਲਾਂ ਆਇਆ ਸੀ ਘਰ
ਫੌਜੀ ਜਵਾਨ ਦੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਦੋ ਮਹੀਨੇ ਪਹਿਲਾਂ ਹੀ ਛੁੱਟੀ ਉਤੇ ਆਇਆ ਸੀ। ਇਸ ਦੌਰਾਨ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸੀ ਉਹ ਪੂਰੀ ਤਰ੍ਹਾਂ ਖੁਸ਼ ਸੀ। ਕੋਈ ਸਮੱਸਿਆ ਨਹੀਂ ਜਾਪਦੀ ਸੀ। ਉਹ ਕਈ ਵਾਰ ਦਿੱਲੀ ਪਰੇਡ ਵਿਚ ਹਿੱਸਾ ਲੈ ਚੁੱਕਾ ਸੀ। ਉਸ ਨੂੰ ਹਮੇਸ਼ਾ ਸਮਾਜ ਸੇਵਾ ਦਾ ਜਨੂੰਨ ਰਹਿੰਦਾ ਸੀ। ਉਹ ਜਦੋਂ ਵੀ ਪਿੰਡ ਆਉਂਦਾ ਸੀ ਤਾਂ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਸੀ ਅਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਵੀ ਦਿੰਦਾ ਸੀ।
22 ਸਾਲਾਂ ਤੋਂ ਕਰ ਰਿਹਾ ਸੀ ਨੌਕਰੀ
ਹੁਣ ਪਰਿਵਾਰ ਵਿੱਚ ਇੱਕ ਧੀ, ਪੁੱਤਰ, ਪਤਨੀ ਅਤੇ ਮਾਂ ਹਨ। ਬਚਪਨ ਤੋਂ ਹੀ ਰਾਜਿੰਦਰ ਸਿੰਘ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸਨ। ਸਾਡੇ ਪਰਿਵਾਰ ਦੇ ਦੋ ਮੈਂਬਰ ਅਜੇ ਵੀ ਫੌਜ ਵਿੱਚ ਹਨ ਜਦੋਂ ਕਿ ਮੇਰੇ ਸਮੇਤ ਦੋ ਮੈਂਬਰ ਫੌਜ ਵਿੱਚੋਂ ਸੇਵਾਮੁਕਤ ਹੋ ਚੁੱਕੇ ਹਨ। ਮੇਰੇ ਭਰਾ ਦੀ ਲਗਭਗ 22 ਸਾਲ ਫੌਜ ਵਿੱਚ ਨੌਕਰੀ ਹੋ ਚੁੱਕੀ ਸੀ ਅਤੇ ਇਸ ਸਮੇਂ ਉਹ ਹੈਦਰਾਬਾਦ ਵਿੱਚ ਫੌਜ ਵਿੱਚ ਨੌਕਰੀ ਕਰ ਰਿਹਾ ਸੀ। ਉਸ ਦਾ ਸੁਪਨਾ ਫੌਜ ਵਿੱਚ ਸੇਵਾ ਕਰਨਾ ਸੀ, ਜਿਸ ਕਾਰਨ ਉਹ ਅਜੇ ਫੌਜ ਨਹੀਂ ਛੱਡਣਾ ਚਾਹੁੰਦਾ ਸੀ।
11 ਨਵੰਬਰ ਨੂੰ ਫੋਨ ਉਤੇ ਹੋਈ ਸੀ ਗੱਲਬਾਤ
ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਬੇਟੀ ਛੱਡ ਗਏ ਹਨ। ਰਜਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਰਜਿੰਦਰ ਸਿੰਘ ਨਾਲ 11 ਨਵੰਬਰ ਨੂੰ ਫੋਨ ਉਤੇ ਗੱਲ ਹੋਈ ਸੀ। ਇਸ ਦੌਰਾਨ ਰਜਿੰਦਰ ਸਿੰਘ ਨੇ ਪਰਿਵਾਰ ਦਾ ਹਾਲ ਪੁੱਛਿਆ ਅਤੇ ਕਿਹਾ ਕਿ ਸਭ ਕੁਝ ਠੀਕ ਹੈ। ਪਰ ਉਸ ਦੀ ਅਚਾਨਕ ਹੋਈ ਮੌ-ਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।