ਮੋਟਰਸਾਈਕਲ ਸਵਾਰ, ਦੋ ਨੌਜਵਾਨਾਂ ਨਾਲ ਵਾਪਰਿਆ ਦੁ-ਖ-ਦ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਘਰਾਂ ਵਿਚ ਛਾਇਆ ਮਾਤਮ

Punjab

ਪੰਜਾਬ ਸੂਬੇ ਵਿਚ ਖੰਨਾ ਦੇ ਮਲੇਰਕੋਟਲਾ ਰੋਡ ਉਤੇ ਇਕ ਦੁਖ-ਦਾਈ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌ-ਤ ਹੋ ਗਈ। ਮੋਟਰਸਾਈਕਲ ਉਤੇ ਸਵਾਰ ਹੋਕੇ ਜਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਹਿਚਾਣ ਹਰਪਾਲ ਸਿੰਘ ਕਾਲੂ ਉਮਰ 24 ਸਾਲ ਅਤੇ ਹਰਪ੍ਰੀਤ ਸਿੰਘ ਪ੍ਰੀਤ ਵਾਸੀ ਸੰਘੇੜਾ ਜਿਲ੍ਹਾ ਬਰਨਾਲਾ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਦੋਵੇਂ ਗੁਆਂਢੀ ਸਨ। ਉਹ ਖੰਨਾ ਵਿੱਚ ਮਲੇਰਕੋਟਲਾ ਰੋਡ ਉਤੇ ਗੁਰੂ ਨਾਨਕ ਸਟੀਲ ਵਰਕਰਜ਼ ਵਿੱਚ ਕੰਮ ਕਰਦੇ ਸੀ। ਜਦੋਂ ਇਹ ਦੋਵੇਂ ਮੋਟਰਸਾਈਕਲ ਉਤੇ ਜਾ ਰਹੇ ਸਨ ਤਾਂ ਇਕ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਨੌਜਵਾਨਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਾਇਆ ਗਿਆ। ਹਸਪਤਾਲ ਪਹੁੰਚਣ ਤੋਂ ਕੁਝ ਦੇਰ ਬਾਅਦ ਹਰਪ੍ਰੀਤ ਸਿੰਘ ਦੀ ਮੌ-ਤ ਹੋ ਗਈ। ਹਰਪਾਲ ਸਿੰਘ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਹਰਪਾਲ ਸਿੰਘ ਨੂੰ ਲੈ ਕੇ ਜਦੋਂ ਐਂਬੂਲੈਂਸ ਮੰਡੀ ਗੋਬਿੰਦਗੜ੍ਹ ਪਹੁੰਚੀ ਤਾਂ ਉੱਥੇ ਉਸ ਦੀ ਮੌ-ਤ ਹੋ ਗਈ।

ਕੈਂਟਰ ਡਰਾਈਵਰ ਗ੍ਰਿਫ਼ਤਾਰ

ਇਸ ਮਾਮਲੇ ਸਬੰਧੀ ਸਿਟੀ ਥਾਣਾ 2 ਵਿੱਚ ਹਰਪਾਲ ਸਿੰਘ ਦੇ ਪਿਤਾ ਦਾਰਾ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ ਉਤੇ ਕੈਂਟਰ ਡਰਾਈਵਰ ਅਫ਼ਜ਼ਲ ਵਾਸੀ ਖਾਨਪੁਰ ਗੁੱਜਰ ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲਾ ਕੈਂਟਰ ਥਾਣਾ ਸਦਰ ਵਿੱਚ ਬੰਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *