ਪੰਜਾਬ ਵਿਚ ਅਬੋਹਰ ਦੇ ਪਿੰਡ ਸਰਦਾਰਪੁਰਾ ਦਾ ਰਹਿਣ ਵਾਲਾ 26 ਸਾਲ ਉਮਰ ਦਾ ਨੌਜਵਾਨ ਬੀਤੀ ਰਾਤ ਪਿੰਡ ਦੁਤਾਰਾਂਵਾਲੀ ਸੇਮ ਨਾਲੇ ਕੋਲ ਜ਼ਖ਼ਮੀ ਹਾਲ ਵਿੱਚ ਸੜਕ ਉਤੇ ਪਿਆ ਮਿਲਿਆ। ਜਿਸ ਨੂੰ ਉਸ ਦੇ ਦੋਸਤ ਵਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘ-ਟ-ਨਾ ਤੋਂ ਬਾਅਦ ਸਰਕਾਰੀ ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਕ-ਤ-ਲ ਦਾ ਸ਼ੱ-ਕ ਜਤਾਇਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਦਾਰਪੁਰਾ ਦੇ ਰਹਿਣ ਵਾਲੇ ਜਗਦੀਸ਼ ਉਮਰ 26 ਸਾਲ ਪੁੱਤਰ ਦਿਆਲ ਚੰਦ ਦੀ ਭੈਣ ਨੇ ਬੀਤੇ ਦਿਨ ਅਬੋਹਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱ-ਚੇ ਨੂੰ ਜਨਮ ਦਿੱਤਾ ਹੈ। ਇਸ ਕਾਰਨ ਦੇਰ ਸ਼ਾਮ ਜਗਦੀਸ਼ ਹਸਪਤਾਲ ਵਿੱਚ ਮੌਜੂਦ ਆਪਣੇ ਪਰਿਵਾਰ ਲਈ ਖਾਣਾ ਲੈ ਕੇ ਪਿੰਡ ਤੋਂ ਸ਼ਹਿਰ ਨੂੰ ਆ ਰਿਹਾ ਸੀ। ਕੁਝ ਸਮੇਂ ਬਾਅਦ ਉਸ ਦੇ ਦੋਸਤ ਜਸਵੀਰ ਸਿੰਘ ਨੂੰ ਸੂਚਨਾ ਮਿਲੀ ਕਿ ਜਗਦੀਸ਼ ਸੜਕ ਉਤੇ ਜ਼ਖਮੀ ਹਾਲ ਵਿਚ ਪਿਆ ਹੈ।
ਪਿੰਡ ਰਾਜਾਂਵਾਲੀ ਦੇ ਲੋਕਾਂ ਨੇ ਦਿੱਤੀ ਸੀ ਮਾ-ਰ-ਨ ਦੀ ਧਮਕੀ
ਅੱਗੇ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਜਗਦੀਸ਼ ਪਿੰਡ ਦੁਤਾਰਾਂਵਾਲੀ ਸੇਮ ਨਾਲੇ ਨੇੜੇ ਜ਼ਖਮੀ ਹਾਲ ਵਿਚ ਸੜਕ ਉਤੇ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਾਇਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੂਜੇ ਪਾਸੇ ਜਗਦੀਸ਼ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਉਤੇ ਪਹੁੰਚ ਕੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦਾ ਕ-ਤ-ਲ ਕੀਤਾ ਗਿਆ ਹੈ। ਕਿਉਂਕਿ ਕੁਝ ਦਿਨ ਪਹਿਲਾਂ ਪਿੰਡ ਰਾਜਾਂਵਾਲੀ ਦੇ ਵਸਨੀਕ ਕੁਝ ਵਿਅਕਤੀਆਂ ਨੇ ਉਸ ਨੂੰ ਥਾਣੇ ਵਿੱਚ ਸ਼ਰੇਆਮ ਜਾ-ਨ ਤੋਂ ਮਾ-ਰ-ਨ ਦੀ ਧਮ-ਕੀ ਦਿੱਤੀ ਸੀ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐਸ. ਪੀ. ਅਵਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।