ਬੀਤੇ ਦਿਨੀਂ ਲੰਡਨ ਵਿਚ ਇਕ ਸਿੱਖ ਨੌਜਵਾਨ ਦਾ ਸੜਕ ਉਤੇ ਹੋਏ ਇਕ ਝ-ਗ-ੜੇ ਦੌਰਾਨ ਚਾ-ਕੂ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੌਜਵਾਨ ਦੀ ਪਹਿਚਾਣ ਸਿਮਰਜੀਤ ਸਿੰਘ ਨਾਗਪਾਲ ਦੇ ਰੂਪ ਵਜੋਂ ਹੋਈ ਹੈ। ਪੁਲਿਸ ਵਲੋਂ ਸਿਮਰਜੀਤ ਸਿੰਘ ਦੇ ਕ-ਤ-ਲ ਦੇ ਮਾਮਲੇ ਵਿਚ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਿਰਾਸਤ ਵਿਚ ਲਏ ਗਏ ਇਨ੍ਹਾਂ ਵਿਅਕਤੀਆਂ ਦੀ ਉਮਰ 21, 27, 31 ਅਤੇ 71 ਸਾਲ ਦੱਸੀ ਗਈ ਹੈ। ਸਿਮਰਜੀਤ ਸਿੰਘ ਦਾ ਬੁੱਧਵਾਰ ਨੂੰ ਤੜਕੇ ਲੰਡਨ ਦੇ ਹੌਂਸਲੋ ਏਰੀਏ ਵਿੱਚ ਕ-ਤ-ਲ ਕੀਤਾ ਗਿਆ ਸੀ।
ਇਸ ਮਾਮਲੇ ਸਬੰਧੀ ਪੁਲਿਸ ਦੀ ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ 17 ਸਾਲਾ ਸਿਮਰਜੀਤ ਸਿੰਘ ਦੀ ਦੁਖ-ਦਾਈ ਮੌ-ਤ ਨਾਲ ਜੁੜੀਆਂ ਘਟ-ਨਾਵਾਂ ਦੀ ਜਾਂਚ ਜਾਰੀ ਰੱਖਣਗੇ ਅਤੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ਕ-ਤ-ਲ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸ਼ਖਤ ਮਿਹਨਤ ਕਰਨਗੇ।
ਡਿਟੈਕਟਿਵ ਇੰਸਪੈਕਟਰ ਮਾਰਟਿਨ ਥੋਰਪ ਨੇ ਕਿਹਾ ਕਿ ਅਸੀਂ ਸਿਮਰਜੀਤ ਸਿੰਘ ਦੇ ਕ-ਤ-ਲ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਇਸ ਘ-ਟ-ਨਾ ਵਿਚੋਂ ਉਬਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਅਜੇ ਸਾਡੀ ਜਾਂਚ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਬੇਨਤੀ ਕਰਾਂਗਾ ਕਿ ਜਿਸ ਕੋਲ ਇਸ ਘ-ਟ-ਨਾ ਬਾਰੇ ਜਾਣਕਾਰੀ ਹੈ ਜਾਂ ਜਿਸ ਨੇ ਇਸ ਘ-ਟ-ਨਾ ਨੂੰ ਆਪਣੇ ਫੋਨ, ਡੈਸ਼ ਕੈਮਰੇ ਜਾਂ ਡੋਰਬੈਲ ਫੁਟੇਜ ਉਤੇ ਕੈਦ ਕੀਤਾ ਹੈ, ਕ੍ਰਿਪਾ ਕਰਕੇ ਅੱਗੇ ਆਓ ਅਤੇ ਸਾਡਾ ਸਹਿਯੋਗ ਦਿਓ।