ਹਰਿਆਣਾ ਦੇ ਫਰੀਦਾਬਾਦ ਤੋਂ ਇਕ ਦਿਲ ਨੂੰ ਦ-ਹਿ-ਲਾ ਦੇਣ ਵਾਲਾ ਸਮਾਚਾਰ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਘਰ ਵਿਚ ਖੇਡਣ ਆਏ 6 ਸਾਲ ਉਮਰ ਦੇ ਜੁਆਕ ਦਾ ਕ-ਤ-ਲ ਕਰ ਦਿੱਤਾ ਅਤੇ ਉਸ ਦੀ ਦੇਹ ਬੈੱਡ ਦੇ ਬਕਸੇ ਵਿਚ ਲੁਕਾ ਦਿੱਤੀ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਜੁਆਕ ਦੋਸ਼ੀ ਵਿਅਕਤੀ ਦਾ ਭਤੀਜਾ ਸੀ।
ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਭਗਤ ਸਿੰਘ ਕਾਲੋਨੀ ਫਰੀਦਾਬਾਦ ਦਾ ਹੈ। ਇਥੇ ਦੋ ਦਿਨ ਪਹਿਲਾਂ ਅ-ਗ-ਵਾ ਹੋਏ ਜੁਆਕ ਸ਼ਿਵਾਂਸ਼ ਉਰਫ ਛੋਟੂ ਦੀ ਦੇਹ ਵੀਰਵਾਰ ਸ਼ਾਮ ਨੂੰ ਦੋਸ਼ੀ ਫੁਫੜ ਦੇ ਘਰ ਬੈੱਡ ਦੇ ਬਕਸੇ ਵਿੱਚੋਂ ਮਿਲੀ ਹੈ। ਪੁਲਿਸ ਮੁਤਾਬਕ ਫੜੇ ਗਏ ਦੋਸ਼ੀ ਦੀ ਪਹਿਚਾਣ ਬਲਰਾਮ ਨਾਮ ਦੇ ਰੂਪ ਵਜੋਂ ਹੋਈ ਹੈ, ਜੋ ਕਿ ਭਗਤ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ। ਉਹ ਦਿੱਲੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਤਿੰਨ ਜੁਆਕ ਹਨ।
ਪਤਨੀ ਨੂੰ ਫਸਾਉਣ ਦੀ ਸੀ ਸਾ-ਜ਼ਿ-ਸ਼
ਸ਼ਿਕਾਇਤ ਕਰਤਾ ਦੇ ਦੱਸਣ ਅਨੁਸਾਰ ਉਸ ਦੀ ਭੈਣ ਬਬੀਤਾ ਪਤਨੀ ਬਲਰਾਮ ਹਾਊਸ ਨੰਬਰ-8, ਗਲੀ ਨੰਬਰ ਇਕ ਵਿਚ ਰਹਿੰਦੇ ਹਨ। ਉਹ ਮੂਲ ਰੂਪ ਤੋਂ ਝਾਂਸੀ ਦਾ ਰਹਿਣ ਵਾਲਾ ਹੈ ਅਤੇ ਉਹ ਵੀ ਇਸ ਗਲੀ ਵਿਚ ਹੀ ਕਿਰਾਏ ਉਤੇ ਘਰ ਲੈ ਕੇ ਰਹਿ ਰਿਹਾ ਹੈ। ਉਸ ਦਾ ਜੁਆਕ ਭੈਣ ਅਤੇ ਜੀਜੇ ਦੇ ਘਰੇ ਆਉਂਦਾ-ਜਾਂਦਾ ਰਹਿੰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਵਿਅਕਤੀ ਦੇ ਆਪਣੀ ਪਤਨੀ ਨਾਲ ਤਣਾਅ-ਪੂਰਨ ਸਬੰਧ ਸਨ ਅਤੇ ਉਹ ਉਸ ਨੂੰ ਇਸ ਜੁਆਕ ਦੇ ਕ-ਤ-ਲ ਵਿੱਚ ਫਸਾਉਣਾ ਚਾਹੁੰਦਾ ਸੀ।
ਦਾਦੀ ਨੇ ਦੱਸੀ ਇਹ ਗੱਲ
ਜੁਆਕ ਦੀ ਦਾਦੀ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਜੁਆਈ ਬਲਰਾਮ ਉਸ ਦੀ ਧੀ ਬਬੀਤਾ ਦੀ ਕੁੱਟ-ਮਾਰ ਕਰਦਾ ਸੀ। ਇਸ ਤੋਂ ਬਾਅਦ ਉਸ ਦੇ ਪੁੱਤਰ ਭਾਨੂੰ ਨੇ ਬਲਰਾਮ ਦੇ ਥੱਪੜ ਮਾ-ਰ ਦਿੱਤਾ ਸੀ, ਬਲਰਾਮ ਨੇ ਧ-ਮ-ਕੀ ਦਿੱਤੀ ਸੀ, ਜਿਸ ਦੀ ਉਸ ਨੇ ਰੰ-ਜਿ-ਸ਼ ਕੱਢੀ ਹੈ।
ਉਧਰ, ਐਨ. ਆਈ. ਟੀ. ਥਾਣੇ ਦੀ ਐਸ. ਐਚ. ਓ. ਸੁਸ਼ੀਲਾ ਦੇਵੀ ਨੇ ਕਿਹਾ ਕਿ ਇਸ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਐਨ. ਆਈ. ਟੀ. ਪੁਲਿਸ ਨੇ 14 ਨਵੰਬਰ ਨੂੰ ਜੁਆਕ ਦੇ ਪਿਤਾ ਭਾਨੂ ਦੀ ਸ਼ਿਕਾਇਤ ਉਤੇ ਅ-ਗ-ਵਾ ਦਾ ਕੇਸ ਦਰਜ ਕੀਤਾ ਸੀ।
ਦੋਸ਼ੀ ਤੋਂ ਪੁੱਛ ਗਿੱਛ ਕਰ ਰਹੀ ਹੈ ਪੁਲਿਸ
ਦੋਸ਼ੀ ਸ਼ਿਕਾਇਤ_ਕਰਤਾ ਦੇ ਗੁਆਂਢ ਵਿੱਚ ਰਹਿੰਦਾ ਸੀ। ਮੰਗਲਵਾਰ ਸ਼ਾਮ ਨੂੰ ਜੁਆਕ ਖੇਡਦਾ ਹੋਇਆ ਦੋਸ਼ੀ ਦੇ ਘਰੇ ਚਲਿਆ ਗਿਆ, ਜਿੱਥੇ ਕਥਿਤ ਦੋਸ਼ੀ ਨੇ ਉਸ ਦਾ ਕਥਿਤ ਤੌਰ ਉਤੇ ਗ-ਲਾ ਦਬਾਅ ਕੇ ਕ-ਤ-ਲ ਕਰ ਦਿੱਤਾ ਅਤੇ ਦੇਹ ਨੂੰ ਘਰ ਦੇ ਬੈੱਡ ਵਾਲੇ ਬਾਕਸ ਵਿਚ ਲਕੋ ਦਿੱਤਾ। ਪੁਲਿਸ ਬੁਲਾਰੇ ਸੂਬਾ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਦੀ ਅਪ-ਰਾਧ ਸ਼ਾਖਾ ਦੀ ਟੀਮ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।