ਅਬੋਹਰ (ਪੰਜਾਬ) ਦੇ ਪਿੰਡ ਪੰਜਾਬਾ ਤੋਂ ਗਿੱਦੜਬਾਹਾ ਨੂੰ ਨਰਮਾ ਵੇਚਣ ਲਈ ਜਾ ਰਹੇ ਕਿਸਾਨ ਦੀ ਟ੍ਰਾਲੀ ਨੂੰ ਬੀਤੀ ਰਾਤ ਇੱਕ ਤੇਜ ਸਪੀਡ ਟਰੱਕ ਨੇ ਪਿੱਛੇ ਤੋਂ ਜ਼ੋਰ-ਦਾਰ ਟੱਕਰ ਮਾ-ਰ ਦਿੱਤੀ। ਜਿਸ ਕਾਰਨ ਉਸ ਦੀ ਸੜਕ ਉਤੇ ਡਿੱਗ ਕੇ ਦੁਖ-ਦਾਈ ਮੌ-ਤ ਹੋ ਗਈ। ਇਸ ਹਾਦਸੇ ਦੇ ਕਾਰਨ ਦੋ ਜੁਆਕਾਂ ਦੇ ਸਿਰ ਤੋਂ ਪਿਓ ਦਾ ਛਾਇਆ ਉੱਠ ਗਿਆ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਰਜੀਤ ਕੁਮਾਰ ਉਮਰ ਕਰੀਬ 30 ਸਾਲ ਪੁੱਤਰ ਓਮ ਪ੍ਰਕਾਸ਼ ਜੋ ਕਿ ਕੱਲ੍ਹ ਸ਼ਾਮ ਨੂੰ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਸਾਥੀ ਦੇ ਨਾਲ ਆਪਣੇ ਟ੍ਰੈਕਟਰ ਟ੍ਰਾਲੀ ਉਤੇ ਨਰਮੇ ਨੂੰ ਲੱਦ ਕੇ ਗਿੱਦੜਬਾਹਾ ਵੇਚਣ ਲਈ ਜਾ ਰਿਹਾ ਸੀ। ਰਸਤੇ ਵਿਚ ਉਸ ਦੇ ਟ੍ਰੈਕਟਰ ਟ੍ਰਾਲੀ ਨੂੰ ਪਿੱਛੇ ਤੋਂ ਆ ਰਹੇ ਇੱਕ ਤੇਜ਼ ਸਪੀਡ ਟਰੱਕ ਨੇ ਟੱਕਰ ਮਾਰ ਦਿੱਤੀ।
ਟਰੱਕ ਵਾਲਾ ਮੌਕੇ ਤੋਂ ਹੋਇਆ ਫਰਾਰ
ਜਿਸ ਕਾਰਨ ਟ੍ਰੈਕਟਰ ਦੀ ਸਾਈਡ ਵਾਲੀ ਸੀਟ ਉਤੇ ਬੈਠਾ ਸੁਰਜੀਤ ਕੁਮਾਰ ਇਕਦਮ ਬੁੜਕ ਕੇ ਸੜਕ ਉਤੇ ਡਿੱਗ ਗਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਦੇ ਨਾਲ ਬੈਠਾ ਸਾਥੀ ਅਤੇ ਟ੍ਰੈਕਟਰ ਡਰਾਈਵਰ ਉਸ ਨੂੰ ਬਠਿੰਡਾ ਦੇ ਇਕ ਹਸਪਤਾਲ ਲੈ ਗਏ ਜਿੱਥੇ ਉਸ ਦੀ ਮੌ-ਤ ਹੋ ਗਈ। ਜਦੋਂ ਕਿ ਟਰੱਕ ਡਰਾਈਵਰ ਇਸ ਘ-ਟ-ਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਦੋ ਜੁਆਕਾਂ ਦਾ ਪਿਤਾ ਸੀ ਮ੍ਰਿਤਕ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੋ ਜੁਆਕਾਂ ਦਾ ਪਿਤਾ ਅਤੇ ਆਪਣੇ ਮਾਪਿਆਂ ਦਾ ਇਕ-ਲੌਤਾ ਹੀ ਕਮਾਉਣ ਵਾਲਾ ਸਹਾਰਾ ਸੀ। ਇਧਰ ਮਾਮਲੇ ਦੀ ਸੂਚਨਾ ਮਿਲਦੇ ਹੀ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾਈ ਸਕੱਤਰ ਗੁਣਵੰਤ ਪੰਜਾਬਾ ਨੇ ਗਿੱਦੜਬਾਹਾ ਵਿਖੇ ਪਹੁੰਚ ਕੇ ਇਸ ਘਟਨਾ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਟਰੱਕ ਡਰਾਈਵਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।