ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫਿਰ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਕਸਬਾ ਲੋਹੀਆਂ ਦੇ ਇੱਕ ਨੌਜਵਾਨ ਦਾ ਫਿਲਪੀਨ ਵਿੱਚ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੋਗਾ ਸਿੰਘ ਡੋਲ ਪ੍ਰਧਾਨ ਰੋਟਰੀ ਕਲੱਬ ਲੋਹੀਆਂ ਨੇ ਦੱਸਿਆ ਕਿ ਉਸ ਦੇ ਭਤੀਜੇ ਰਣਜੀਤ ਸਿੰਘ ਉਰਫ਼ ਰਾਣਾ ਦਾ ਫਿਲੀਪੀਨਜ਼ ਵਿੱਚ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਮ੍ਰਿਤਕ ਰਾਣਾ ਦੇ ਚਾਚਾ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਸ ਦਾ ਭਤੀਜਾ ਰਣਜੀਤ ਰਾਣਾ ਉਮਰ 33 ਸਾਲ ਪੁੱਤਰ ਰੇਸ਼ਮ ਸਿੰਘ ਜੋ ਕਿ ਅੱਜ ਸਵੇਰੇ ਆਪਣੇ ਕਸਬਾ ਸਨਬਲੋ ਤੋਂ ਨਜ਼ਦੀਕੀ ਕਸਬਾ ਚਾਓ ਵਿਖੇ ਇੱਕ ਸਟੋਰ ਉਤੇ ਕੰਮ ਕਰਨ ਲਈ ਪਹੁੰਚਿਆ ਤਾਂ ਪਿੱਛਿਓਂ ਆਏ ਦੋ ਵਿਅਕਤੀਆਂ ਨੇ ਅਚਾ-ਨਕ ਗੋ-ਲੀ ਚਲਾ ਦਿੱਤੀ।
ਰਾਣਾ ਦੀ ਪਿੱਠ ਉਤੇ ਲੱਗੀ ਗੋ-ਲੀ
ਉਨ੍ਹਾਂ ਦੱਸਿਆ ਗੋ-ਲੀ ਰਣਜੀਤ ਰਾਣਾ ਦੀ ਪਿੱਠ ਉਤੇ ਲੱਗੀ ਅਤੇ ਉਸ ਦੀ ਛਾਤੀ ਵਿਚੋਂ ਲੰਘ ਗਈ, ਜਿਸ ਕਾਰਨ ਰਣਜੀਤ ਰਾਣਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਮੌਕੇ ਉਤੇ ਹੀ ਉਸ ਦੀ ਮੌ-ਤ ਹੋ ਗਈ। ਹਾਲਾਂਕਿ ਦੋਸ਼ੀਆਂ ਨੇ ਮੌਕੇ ਤੋਂ ਕੋਈ ਲੁੱ-ਟ ਦੀ ਵਾਰ-ਦਾਤ ਨਹੀਂ ਕੀਤੀ ਪਰ ਲੱਗਦਾ ਹੈ ਕਿ ਉਨ੍ਹਾਂ ਦਾ ਇਰਾਦਾ ਰਣਜੀਤ ਰਾਣਾ ਨੂੰ ਮਾ-ਰ-ਨ ਦਾ ਹੀ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਰਾਣਾ ਕਾਫੀ ਸਮੇਂ ਤੋਂ ਮਨੀਲਾ ਵਿਚ ਰਹਿ ਰਿਹਾ ਸੀ, ਜੋ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਹੀਆਂ ਵਿਖੇ ਆਇਆ ਸੀ ਅਤੇ ਦੀਵਾਲੀ ਤੋਂ ਬਾਅਦ ਲੋਹੀਆਂ ਤੋਂ ਮਨੀਲਾ ਚਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਬਾਅਦ ਫਰਵਰੀ 2024 ਵਿੱਚ, ਉਸ ਦਾ ਵਿਆਹ ਹੋਣਾ ਸੀ। ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਬੇਵਕਤੀ ਪੁੱਤਰ ਦੀ ਮੌ-ਤ ਹੋ ਜਾਣ ਨਾਲ ਜੋਗਾ ਸਿੰਘ, ਉਸ ਦੇ ਪਿਤਾ ਅਰਜੁਨ ਸਿੰਘ ਅਤੇ ਵੱਡੇ ਭਰਾ ਬਲਵੰਤ ਸਿੰਘ ਨੂੰ ਵੱਡਾ ਸਦਮਾ ਲੱਗਿਆ ਹੈ।