ਹਰਿਆਣਾ ਦੇ ਪਲਵਲ ਵਿਚ ਇਕ ਨੌਜਵਾਨ ਨੇ ਗੋ-ਲੀ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਪਤਨੀ ਦੇ ਰਿਸ਼ਤੇਦਾਰ ਜੋੜੇ ਉਤੇ ਉਸ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਇਸ ਮਾਮਲੇ ਵਿਚ ਪਿੰਡ ਕਮਰਾਵਲੀ ਦੇ ਰਹਿਣ ਵਾਲੇ ਬ੍ਰਹਮਪਾਲ ਨਾਗਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਚਚੇਰੇ ਭਰਾ ਆਕਾਸ਼ ਉਮਰ 32 ਸਾਲ ਦਾ ਵਿਆਹ ਰਾਜਸਥਾਨ ਦੇ ਕਿਸ਼ਨਗੜ੍ਹ ਦੀ ਰਹਿਣ ਵਾਲੀ ਸੋਨੀਆ ਨਾਲ ਜੂਨ 2020 ਵਿੱਚ ਹੋਇਆ ਸੀ। ਘਰ ਵਿੱਚ ਝ-ਗ-ੜਾ ਕਲੇਸ਼ ਕਰਨ ਤੋਂ ਬਾਅਦ ਸੋਨੀਆ ਆਪਣੇ ਪੇਕੇ ਘਰ ਚਲੀ ਗਈ ਸੀ। ਇਸ ਤੋਂ ਤਿੰਨ-ਚਾਰ ਮਹੀਨਿਆਂ ਬਾਅਦ ਆਕਾਸ਼ ਅਤੇ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਲੈਣ ਲਈ ਸੋਨੀਆ ਦੇ ਪਿੰਡ ਪਹੁੰਚੇ ਸਨ। ਜਿਸ ਤੇ ਉਸ ਦਾ ਪਰਿਵਾਰ ਸੋਨੀਆ ਨੂੰ ਉਸ ਨਾਲ ਭੇਜਣ ਲਈ ਰਾਜ਼ੀ ਹੋ ਗਿਆ ਸੀ।
ਇਸ ਦੌਰਾਨ ਸੋਨੀਆ ਦੇ ਰਿਸ਼ਤੇਦਾਰ ਸ਼ਿਆਮ ਲਾਲ ਅਤੇ ਉਸ ਦੀ ਪਤਨੀ ਸੁਨੀਤਾ ਵਾਸੀ ਪਿੰਡ ਕਮਰਾਵਲੀ ਨੇ ਫ਼ੋਨ ਉਤੇ ਕਿਹਾ ਕਿ ਸੋਨੀਆ ਨੂੰ ਨਾ ਭੇਜੋ ਨਹੀਂ ਤਾਂ ਸਾਡੀ ਬੇਇੱਜ਼ਤੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਕਾਸ਼ ਦਾ ਪਰਿਵਾਰ ਪਹਿਲਾਂ ਸਾਡੇ ਕੋਲ ਆ ਕੇ ਆਪਣੀ ਗਲਤੀ ਮੰਨੇ। ਉਨ੍ਹਾਂ ਨੇ ਸੋਨੀਆ ਨੂੰ ਨਹੀਂ ਆਉਣ ਦਿੱਤਾ। ਜਿਸ ਕਾਰਨ ਆਕਾਸ਼ ਡਿਪ੍ਰੈ-ਸ਼ਨ ਵਿੱਚ ਆ ਗਿਆ ਅਤੇ ਉਸ ਦਿਨ ਤੋਂ ਹੀ ਚੁੱਪ-ਚਾਪ ਰਹਿਣ ਲੱਗ ਪਿਆ। ਇਸ ਤੋਂ ਪ੍ਰੇ-ਸ਼ਾ-ਨ ਹੋਕੇ ਆਕਾਸ਼ ਨੇ ਖੁਦ ਨੂੰ ਗੋ-ਲੀ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ।