ਖੰਨਾ (ਪੰਜਾਬ) ਵਿੱਚ ਮਨਰੇਗਾ ਤਹਿਤ ਸੜਕ ਕਿਨਾਰੇ ਕੰਮ ਕਰਦੇ ਸਮੇਂ ਦੋ ਔਰਤਾਂ ਨੂੰ ਇੱਕ ਤੇਜ਼ ਸਪੀਡ ਕਾਰ ਨੇ ਦਰੜ ਦਿੱਤਾ। ਦੋਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇੱਕ ਹੋਰ ਔਰਤ ਨੇ ਨਹਿਰ ਵਿੱਚ ਛਾ-ਲ ਮਾ-ਰ ਆਪਣੀ ਜਾਨ ਬਚਾਈ। ਇਹ ਹਾਦਸਾ ਮਲੌਦ ਥਾਣੇ ਅਧੀਨ ਪੈਂਦੇ ਪਿੰਡ ਲਹਿਲ ਦੇ ਨੇੜੇ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤਾਂ ਮਨਰੇਗਾ ਤਹਿਤ ਸੜਕ ਦੇ ਕਿਨਾਰੇ ਸਫਾਈ ਦਾ ਕੰਮ ਕਰ ਰਹੀਆਂ ਸਨ।
ਇਸੇ ਦੌਰਾਨ ਤੇਜ਼ ਸਪੀਡ ਕਾਰ ਸਿੱਧੀ ਉਨ੍ਹਾਂ ਦੇ ਉੱਪਰ ਆ ਚੜ੍ਹੀ। ਇਸ ਹਾਦਸੇ ਤੋਂ ਬਾਅਦ ਸਥਾਨਕ ਅਤੇ ਉਥੇ ਮੌਜੂਦ ਲੋਕਾਂ ਨੇ ਡਰਾਈਵਰ ਨੂੰ ਫੜ ਲਿਆ। ਮ੍ਰਿਤਕ ਔਰਤਾਂ ਦੀ ਪਹਿਚਾਣ ਬੁਧਾ ਉਮਰ 70 ਸਾਲ ਅਤੇ ਬਲਜਿੰਦਰ ਕੌਰ ਉਮਰ 55 ਸਾਲ ਦੇ ਰੂਪ ਵਜੋਂ ਹੋਈ ਹੈ। ਇਹ ਦੋਵੇਂ ਲਹਿਲ ਪਿੰਡ ਦੀਆਂ ਰਹਿਣ ਵਾਲੀਆਂ ਸਨ। ਛਾਲ ਮਾ-ਰ ਕੇ ਆਪਣੀ ਜਾ-ਨ ਬਚਾਉਣ ਵਾਲੀ ਔਰਤ ਨੇ ਦੱਸਿਆ ਕਿ ਉਹ ਤਿੰਨੋਂ ਸੜਕ ਕਿਨਾਰੇ ਸਫਾਈ ਕਰ ਰਹੀਆਂ ਸਨ। ਇਸ ਦੌਰਾਨ ਇਕ ਕਾਰ ਬਹੁਤ ਤੇਜ਼ ਸਪੀਡ ਨਾਲ ਆਈ। ਉਸ ਨੇ ਦੱਸਿਆ ਕਿ ਕਾਰ ਡਰਾਈਵਰ ਮੋਬਾਈਲ ਉਤੇ ਗੱਲ ਕਰ ਰਿਹਾ ਸੀ ਕਿ ਅਚਾ-ਨਕ ਡਰਾਈਵਰ ਨੇ ਬੁਧਾ ਅਤੇ ਬਲਜਿੰਦਰ ਕੌਰ ਦੇ ਉੱਪਰ ਕਾਰ ਚੜ੍ਹਾ ਦਿੱਤੀ। ਬੜੀ ਮੁਸ਼ਕਲ ਨਾਲ ਉਸ ਨੇ ਨਹਿਰ ਵਿੱਚ ਛਾਲ ਮਾ-ਰ ਕੇ ਆਪਣੀ ਜਾ-ਨ ਬਚਾਈ।
ਦੂਰ ਤੱਕ ਘੜੀ-ਸਦੀ ਲੈ ਗਈ ਕਾਰ
ਇਸ ਮਾਮਲੇ ਬਾਰੇ ਚਸ਼ਮਦੀਦਾਂ ਦੇ ਦੱਸਣ ਮੁਤਾਬਕ ਹਾਦਸੇ ਤੋਂ ਬਾਅਦ ਕਾਰ ਦੋਵਾਂ ਔਰਤਾਂ ਨੂੰ ਕਾਫੀ ਦੂਰ ਤੱਕ ਘੜੀਸਦੀ ਲੈ ਗਈ। ਕਾਰ ਦਾ ਡਰਾਈਵਰ ਮੋਬਾਈਲ ਉਤੇ ਗੱਲ ਕਰ ਰਿਹਾ ਸੀ। ਜਦੋਂ ਕਾਰ ਔਰਤਾਂ ਦੇ ਨੇੜੇ ਪਹੁੰਚੀ ਤਾਂ ਉਹ ਕਾਰ ਨੂੰ ਕਾਬੂ ਨਹੀਂ ਕਰ ਸਕਿਆ ਅਤੇ ਕਾਰ ਨੇ ਦੋਵਾਂ ਔਰਤਾਂ ਨੂੰ ਦਰੜ ਦਿੱਤਾ। ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਬ੍ਰੇਕ ਵੀ ਨਹੀਂ ਲਗਾ ਸਕਿਆ।
ਇਸ ਹਾਦਸੇ ਤੋਂ ਬਾਅਦ ਸਥਾਨਕ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ਡਰਾਈਵਰ ਨੂੰ ਕਾਬੂ ਕਰ ਲਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਪੁਲਿਸ ਏ. ਐਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।