NRI ਨਾਲ ਚੌਥੀ ਮੰਜ਼ਿਲ ਉਤੇ, ਨੌਜਵਾਨਾਂ ਨੇ ਕੀਤਾ ਦੁਖਦ ਕਾਰ-ਨਾਮਾ, ਹਸਪਤਾਲ ਲਿਜਾਂਦੇ ਤਿਆਗੇ ਪ੍ਰਾਣ, ਸਾਹਮਣੇ ਆਈ ਇਹ ਮੁੱਢਲੀ ਜਾਣਕਾਰੀ

Punjab

ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ਨੇੜੇ ਬੀ. ਡੀ. ਏ. ਕਲੋਨੀ (ਫਲੈਟ) ਵਿੱਚ ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਯੂਕੇ ਤੋਂ ਆਏ ਇੱਕ ਐਨ. ਆਰ. ਆਈ. ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱ-ਟ ਦਿੱਤਾ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਐਨ. ਆਰ. ਆਈ. ਦਾ ਫਲੈਟ ਦੀ ਤੀਜੀ ਮੰਜ਼ਿਲ ਉਤੇ ਰਹਿੰਦੀ ਅਧਿਆਪਕ ਨਾਲ ਝ-ਗ-ੜਾ ਹੋਇਆ ਸੀ। ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਦੇਹ ਨੂੰ ਵੀ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਥਾਣਾ-8 ਦੀ ਪੁਲਿਸ ਨੇ ਕ-ਤ-ਲ ਦੇ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਚਰਨਜੀਤ ਸਿੰਘ ਦਾ ਚੌਥੀ ਮੰਜ਼ਿਲ ਉਤੇ ਫਲੈਟ ਖਰੀਦਿਆ ਹੋਇਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਘ-ਟ-ਨਾ ਤੋਂ ਬਾਅਦ ਦੋਸ਼ੀ ਖੁਦ ਚਰਨਜੀਤ ਸਿੰਘ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਜਾਂਦੇ ਹੀ ਮ੍ਰਿਤਕ ਐਲਾਨ ਕਰ ਦਿੱਤਾ। ਚਰਨਜੀਤ ਸਿੰਘ ਦੀ ਮੌ-ਤ ਦਾ ਪਤਾ ਲੱਗਦੇ ਹੀ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।

ਪੁਲਿਸ ਨੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ

ਇਸ ਤੋਂ ਬਾਅਦ ਹਸਪਤਾਲ ਨੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ। ਏ. ਐਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਮੌ-ਤ ਦਾ ਕਾਰਨ ਪੋਸਟ ਮਾਰਟਮ ਵਿੱਚ ਸਪੱਸ਼ਟ ਹੋਵੇਗਾ। ਪੁਲਿਸ ਨੇ ਤੀਹ ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

ਹਰ ਦੋ ਸਾਲ ਬਾਅਦ ਆਉਂਦਾ ਸੀ ਪੰਜਾਬ

ਸੋਸਾਇਟੀ ਦੇ ਲੋਕਾਂ ਮੁਤਾਬਕ ਚਰਨਜੀਤ ਸਿੰਘ ਹਰ ਦੋ ਸਾਲ ਬਾਅਦ ਪੰਜਾਬ ਆਉਂਦਾ ਸੀ। ਚਰਨਜੀਤ ਸਿੰਘ ਚਾਰ ਹਫ਼ਤੇ ਪਹਿਲਾਂ ਹੀ ਆਪਣੇ ਭਾਣਜੇ ਦੇ ਨਾਲ ਯੂਕੇ ਤੋਂ ਵਾਪਸ ਆਇਆ ਸੀ। ਮ੍ਰਿਤਕ ਦੇ ਡਰਾਈਵਰ ਬਿੱਟੂ ਨੇ ਦੱਸਿਆ ਕਿ ਮਾਲਕ ਕ੍ਰਿਕਟ ਦਾ ਬਹੁਤ ਸ਼ੌਕੀਨ ਸੀ। ਐਤਵਾਰ ਨੂੰ ਉਹ ਘਰ ਵਿੱਚ ਹੀ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖ ਰਿਹਾ ਸੀ।

ਦੋਸ਼ੀ ਆਪਣੇ ਨਾਲ ਲੈ ਗਏ CCTV ਦਾ ਡੀਵੀਆਰ

ਪ੍ਰਾਪਤ ਜਾਣਕਾਰੀ ਮੁਤਾਬਕ ਦੋਸ਼ੀ, ਚੌਕੀਦਾਰ ਦੇ ਕਮਰੇ ਵਿੱਚ ਲੱਗੇ CCTV ਦਾ ਡੀਵੀਆਰ ਵੀ ਸੁਰਾਗ ਲੁਕਾਉਣ ਲਈ ਆਪਣੇ ਨਾਲ ਲੈ ਗਏ। ਹਾਲਾਂਕਿ ਪੁਲਿਸ ਨੇ ਦੋਸ਼ੀਆਂ ਨੂੰ ਉਨ੍ਹਾਂ ਦੇ ਕਾਰ ਨੰਬਰ ਰਾਹੀਂ ਟਰੇਸ ਕਰ ਲਿਆ। ਚੌਕੀਦਾਰ ਨੇ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਮਯਾਬ ਨਹੀਂ ਹੋਇਆ।

Leave a Reply

Your email address will not be published. Required fields are marked *