ਡਿਊਟੀ ਦੌਰਾਨ, ਪੰਜਾਬ ਦੇ ਫੌਜੀ ਜਵਾਨ ਨੇ ਤਿਆਗੇ ਆਪਣੇ ਪ੍ਰਾਣ, ਪਰਿਵਾਰਕ ਮੈਂਬਰਾਂ ਅਤੇ ਇਲਾਕੇ ਵਿਚ ਛਾਇਆ ਗਹਿਰਾ ਸੋਗ

Punjab

ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਵਿਚ ਪੈਂਦੇ ਗੜ੍ਹਦੀਵਾਲਾ ਏਰੀਏ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌ-ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਰਮੀ ਟਰੇਨਿੰਗ ਸੈਂਟਰ ਬਟਾਲੀਅਨ-2 ਬੰਬੇ ਇੰਜੀਨੀਅਰ ਗਰੁੱਪ ਸੈਂਟਰ ਪੂਨੇ ਵਿਖੇ ਤਾਇਨਾਤ ਲਾਂਸ ਹੌਲਦਾਰ ਗੁਰਨਾਮ ਸਿੰਘ ਉਮਰ 36 ਸਾਲ ਪੁੱਤਰ ਸੁਰਿੰਦਰ ਸਿੰਘ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਡੱਫਰ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਡਿਊਟੀ ਦੇ ਦੌਰਾਨ ਗੁਰਨਾਮ ਸਿੰਘ ਦੀ ਅਚਾ-ਨਕ ਹੀ ਮੌ-ਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਵਿਖੇ ਫੌਜ ਵਿੱਚ ਤਾਇਨਾਤ ਗੁਰਨਾਮ ਸਿੰਘ ਦੇ ਵੱਡੇ ਭਰਾ ਹੌਲਦਾਰ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਹ 2008 ਵਿੱਚ ਇਸ ਬਟਾਲੀਅਨ ਵਿੱਚ ਭਰਤੀ ਹੋਇਆ ਸੀ। 4 ਮਹੀਨੇ ਪਹਿਲਾਂ ਮੇਰਠ ਤੋਂ ਬਦਲੀ ਹੋਣ ਤੋਂ ਬਾਅਦ ਉਹ ਆਪਣੀ ਡਿਊਟੀ, ਤੇ ਸੇਵਾਵਾਂ ਨਿਭਾਉਣ ਦੇ ਲਈ ਪੂਨੇ ਗਿਆ ਸੀ। ਜਿਸ ਦੀ ਬੀਤੇ ਕੱਲ ਸਵੇਰੇ ਕਰੀਬ 10 ਕੁ ਵਜੇ ਡਿਊਟੀ ਦੇ ਦੌਰਾਨ ਅਚਾ-ਨਕ ਮੌ-ਤ ਹੋ ਗਈ।

ਮ੍ਰਿਤਕ ਦੇਹ ਨੂੰ ਲੈਣ ਲਈ ਪਰਿਵਾਰ ਪੂਨੇ ਲਈ ਰਵਾਨਾ ਹੋ ਗਿਆ ਹੈ। ਫੌਜੀ ਜਵਾਨ ਗੁਰਨਾਮ ਸਿੰਘ ਦੀ ਮ੍ਰਿਤਕ ਦੇਹ ਭਲਕੇ ਹਵਾਈ ਜਹਾਜ਼ ਰਾਹੀਂ ਉਨ੍ਹਾਂ ਦੇ ਜੱਦੀ ਪਿੰਡ ਡੱਫਰ ਵਿਖੇ ਲਿਆਂਦੀ ਜਾਵੇਗੀ। ਜਿਸ ਤੋਂ ਬਾਅਦ ਉਸ ਦੇ ਜੱਦੀ ਪਿੰਡ ਡੱਫਰ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੁਖ-ਦਾਈ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੀ ਪਤਨੀ ਸੰਦੀਪ ਕੌਰ, ਪਿਤਾ ਸੁਰਿੰਦਰ ਸਿੰਘ ਅਤੇ ਮਾਤਾ ਬਲਵੰਤ ਕੌਰ ਗਹਿਰੇ ਸਦਮੇ ਵਿਚ ਹਨ। ਉਨ੍ਹਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ। ਪਿੰਡ ਦੇ ਨੌਜਵਾਨ ਪੁੱਤਰ ਦੀ ਮੌ-ਤ ਹੋ ਜਾਣ ਕਰਕੇ ਪੂਰੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

Leave a Reply

Your email address will not be published. Required fields are marked *