ਜਿਲ੍ਹਾ ਰੋਪੜ (ਪੰਜਾਬ) ਦੇ ਪਿੰਡ ਛੱਜਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਛੇ ਭੈਣਾਂ ਦਾ ਇਕ-ਲੌਤਾ ਭਰਾ ਸੀ। ਮ੍ਰਿਤਕ ਦੀ ਪਹਿਚਾਣ ਹਰਵਿੰਦਰ ਸਿੰਘ ਉਮਰ 29 ਸਾਲ ਪੁੱਤਰ ਕਮਲ ਚੰਦ ਵਾਸੀ ਪਿੰਡ ਛੱਜਾ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਫਰੀਦਕੋਟ ਨੂੰ ਵਿਆਹ ਵਿੱਚ ਜਾ ਰਿਹਾ ਸੀ। ਬਾਗ਼ ਪੁਰਾਣਾ ਇਲਾਕੇ ਦੇ ਮੁੱਦਕੀ ਨੇੜੇ ਡੋਲੀ ਵਾਲੀ ਕਾਰ ਨਾਲ ਹੋਏ ਹਾਦਸੇ ਦੌਰਾਨ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਚਾਚਾ ਰਤਨ ਸਿੰਘ ਨੇ ਦੱਸਿਆ ਕਿ ਮੁੱਦਕੀ ਨੇੜੇ ਹਰਵਿੰਦਰ ਸਿੰਘ ਦੇ ਮੂਹਰੇ ਇੱਕ ਡੋਲੀ ਵਾਲੀ ਕਾਰ ਜਾ ਰਹੀ ਸੀ। ਕਾਰ ਦੇ ਉੱਪਰ ਸਜਾਵਟ ਲਈ ਰੱਖਿਆ ਗੁਲਦਸਤਾ ਹਵਾ ਵਿੱਚ ਉੱਡ ਗਿਆ।
ਕਾਰ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹਾਦਸਾ
ਡਰਾਈਵਰ ਨੇ ਕਾਰ ਨੂੰ ਰੋਕ ਕੇ ਗੁਲਦਸਤਾ ਚੱਕਣ ਜਾਣ ਦੀ ਬਜਾਏ ਕਾਰ ਨੂੰ ਲਾਪ੍ਰਵਾਹੀ ਅਤੇ ਤੇਜ਼ੀ ਨਾਲ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਮੋਟਰਸਾਈਕਲ ਉਤੇ ਪਿੱਛੇ ਆ ਰਹੇ ਉਸ ਦੇ ਭਤੀਜੇ ਹਰਵਿੰਦਰ ਦੀ ਜ਼ਬਰ-ਦਸਤ ਟੱਕਰ ਹੋ ਗਈ।
ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਕੀਤਾ ਦਰਜ
ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਦੇਹ ਦੇਰ ਸ਼ਾਮ 4 ਵਜੇ ਪਿੰਡ ਛੱਜਾ ਪਹੁੰਚੀ। ਜਿਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਥਾਣਾ ਬਾਘਾ ਪੁਰਾਣਾ ਅਧੀਨ ਪੈਂਦੀ ਨੱਥੂ ਵਾਲਾ ਚੌਕੀ ਦੀ ਪੁਲਿਸ ਨੇ ਮ੍ਰਿਤਕ ਦੇ ਚਾਚੇ ਰਤਨ ਸਿੰਘ ਪੁੱਤਰ ਜੀਤਰਾਮ ਦੇ ਬਿਆਨਾਂ ਦੇ ਆਧਾਰ ਉਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਲ ਪਹਿਲਾਂ ਪਿਤਾ ਦੀ ਕਿਸ਼ਤੀ ਹਾਦਸੇ ਵਿਚ ਹੋਈ ਸੀ ਮੌ-ਤ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਿਤਾ ਦੀ ਵੀ ਕਰੀਬ ਇੱਕ ਸਾਲ ਪਹਿਲਾਂ ਪਿੰਡ ਚੌਂਤਾ ਵਿੱਚ ਕਿਸ਼ਤੀ ਹਾਦਸੇ ਵਿੱਚ ਮੌ-ਤ ਹੋ ਗਈ ਸੀ। ਨੌਜਵਾਨ ਦੀ ਮੌ-ਤ ਉਤੇ ਪਿੰਡ ਚੌਂਤਾ ਦੇ ਸਰਪੰਚ ਅਜੈ ਕੁਮਾਰ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਐਡਵੋਕੇਟ ਸੁਖਵਿੰਦਰ ਸਿੰਘ ਲਸਾੜੀ, ਰਤਨ ਚੰਦ, ਸਰਪੰਚ ਦਰਸ਼ਨ ਸਿੰਘ ਛੱਜਾ ਆਦਿ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।