ਪੰਜਾਬ ਵਿਚ ਜਿਲ੍ਹਾ ਫ਼ਿਰੋਜ਼ਪੁਰ ਅੰਦਰ ਪੈੰਦੇ ਪਿੰਡ ਮਿਰਜੇ ਕੇ ਦੇ ਰਹਿਣ ਵਾਲੇ ਇੱਕ ਸੇਵਾਮੁਕਤ ਫ਼ੌਜੀ ਕੈਪਟਨ ਦਾ ਕਿਸੀ ਤਿੱਖੀ ਚੀਜ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਸਵੇਰੇ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਜਦੋਂ ਫੌਜ ਦੇ ਸਾਬਕਾ ਕੈਪਟਨ ਦੀ ਦੇਹ ਉਨ੍ਹਾਂ ਦੇ ਘਰ ਤੋਂ ਮਿਲੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੇਵਾਮੁਕਤ ਫੌਜੀ ਕੈਪਟਨ ਜਗਜੀਤ ਸਿੰਘ ਉਮਰ 62 ਸਾਲ ਵਾਸੀ ਪਿੰਡ ਮਿਰਜੇਵਾਲਾ 20 ਦਿਨ ਪਹਿਲਾਂ ਹੀ ਵਿਦੇਸ਼ ਤੋਂ ਘਰ ਪਰਤਿਆ ਸੀ। ਉਸ ਦਾ ਲੜਕਾ ਕਈ ਸਾਲਾਂ ਤੋਂ ਵਿਦੇਸ਼ ਵਿਚ ਰਹਿੰਦਾ ਹੈ।
ਪਤਨੀ ਦੀ ਮੌ-ਤ ਤੋਂ ਬਾਅਦ ਸੇਵਾਮੁਕਤ ਫੌਜੀ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਇਸ ਘ-ਟ-ਨਾ ਦਾ ਪਤਾ ਸੋਮਵਾਰ ਸਵੇਰੇ ਉਸ ਸਮੇਂ ਲੱਗਿਆ ਜਦੋਂ ਗੁਆਂਢੀ ਦੁੱਧ ਦੇਣ ਦੇ ਲਈ ਉਨ੍ਹਾਂ ਦੇ ਘਰ ਆਇਆ। ਦੁੱਧ ਪਾਉਣ ਆਏ ਵਿਆਕਤੀ ਨੇ ਦੱਸਿਆ ਕਿ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਜਦੋਂ ਕੈਪਟਨ ਸਾਹਬ ਬਾਹਰ ਨਹੀਂ ਆਏ ਤਾਂ ਉਸ ਨੇ ਲੋਕਾਂ ਨੂੰ ਸੂਚਨਾ ਦਿੱਤੀ। ਜਦੋਂ ਲੋਕ ਕਿਸੇ ਤਰ੍ਹਾਂ ਅੰਦਰ ਗਏ ਤਾਂ ਦੇਖਿਆ ਕਿ ਉਸ ਦੀ ਦੇਹ ਜ਼ਮੀਨ ਉਤੇ ਪਈ ਸੀ ਅਤੇ ਚਾਰੇ ਪਾਸੇ ਬ-ਲੱ-ਡ ਫੈਲਿਆ ਹੋਇਆ ਸੀ।
ਖਿੜਕੀ ਨਾਲ ਤੌਲੀਆ ਬੰਨ੍ਹਿਆ ਹੋਇਆ ਸੀ ਅਤੇ ਮੱਥੇ ਅਤੇ ਗਰ-ਦਨ ਉਤੇ ਤਿੱਖੀ ਚੀਜ ਦੇ ਨਿਸ਼ਾਨ ਸਨ। ਕਮਰੇ ਦੇ ਵਿੱਚ ਮਿਰਚਾਂ ਦੇ ਪਾਊਡਰ ਸਮੇਤ ਹੋਰ ਸਮਾਨ ਖਿੱਲਰਿਆ ਹੋਇਆ ਸੀ। ਸ਼ੱ-ਕ ਜਤਾਇਆ ਜਾ ਰਿਹਾ ਹੈ ਕਿ ਲੁੱ-ਟ ਕਰਨ ਆਏ ਲੁਟੇ-ਰਿਆਂ ਦਾ ਵਿਰੋਧ ਕਰਨ ਉਤੇ ਉਨ੍ਹਾਂ ਨੇ ਵਾਰ-ਦਾਤ ਨੂੰ ਅੰਜਾਮ ਦਿੱਤਾ। ਘਰ ਦੀ ਛੱਤ ਉਤੇ ਚੜ੍ਹਨ ਲਈ ਲੱਕੜ ਦੀ ਪੌੜੀ ਵੀ ਵਰਤੀ ਗਈ।
ਪਿੰਡ ਵਾਸੀਆਂ ਨੇ ਸ਼ੱ-ਕ ਜ਼ਾਹਰ ਕੀਤਾ ਕਿ ਲੁੱ-ਟ ਕਰਨ ਵਾਲਿਆਂ ਨੇ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ ਹੈ। ਥਾਣਾ ਘੱਲ ਖੁਰਦ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਕ-ਤ-ਲ ਦਾ ਹੈ। ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।