ਮੰਗਲਵਾਰ ਨੂੰ ਸਵੇਰੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਐਡੀਸ਼ਨਲ ਐੱਸ. ਪੀ. ਸ਼ਵੇਤਾ ਸ਼੍ਰੀਵਾਸਤਵ ਦੇ ਪੁੱਤਰ ਨੂੰ ਇਕ ਤੇਜ਼ ਸਪੀਡ ਕਾਰ ਨੇ ਦਰੜ ਦਿੱਤਾ। ਇਸ ਹਾਦਸੇ ਤੋਂ ਬਾਅਦ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਇਸ ਮਾਮਲੇ ਵਿੱਚ ਕਾਰ ਦੇ ਡਰਾਈਵਰ ਸਾਰਥਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਖਿਲਾਫ ਇਰਾਦਾ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਹੈ ਮਾਮਲਾ
ਲਖਨਊ ਦੀ ਐਡੀਸ਼ਨਲ ਐੱਸ. ਪੀ. ਸ਼ਵੇਤਾ ਸ਼੍ਰੀਵਾਸਤਵ ਦੇ ਬੇਟੇ ਦੀ ਮੰਗਲਵਾਰ ਸਵੇਰੇ ਇਕ ਸੜਕ ਹਾਦਸੇ ਵਿਚ ਦੁਖ-ਦਾਈ ਮੌ-ਤ ਹੋ ਗਈ ਸੀ। ਉਹ ਸਵੇਰੇ ਸਕੇਟਿੰਗ ਲਈ ਘਰੋਂ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਜਨੇਸ਼ਵਰ ਮਿਸ਼ਰਾ ਪਾਰਕ ਦੇ ਸਾਹਮਣੇ ਇੱਕ ਤੇਜ਼ ਸਪੀਡ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਜ਼ਖਮੀ ਹਾਲ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਦੇ ਬਾਅਦ ਤੋਂ ਹੀ ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਕਾਨਪੁਰ ਦੇ ਇਕ ਜਿਊਲਰ ਦੇ ਨਾਮ ਉਤੇ ਹੈ ਕਾਰ
ਇਸ ਮਾਮਲੇ ਵਿਚ ਪੁਲਿਸ ਨੇ ਸਾਰਥਕ ਸਿੰਘ ਅਤੇ ਦੇਵਸ਼੍ਰੀ ਵਰਮਾ ਨਾਮ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰਥਕ ਐਮਿਟੀ ਯੂਨੀਵਰਸਿਟੀ ਵਿੱਚ ਬੀ. ਬੀ. ਏ. ਦਾ ਵਿਦਿਆਰਥੀ ਹੈ ਅਤੇ ਦੇਵਸ਼੍ਰੀ ਵਰਮਾ ਇੱਕ ਇੰਜੀਨੀਅਰਿੰਗ ਦੀ ਵਿਦਿਆਰਥੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਯੂਪੀ 32 ਐਨਟੀ 6669 ਚਿੱਟੇ ਰੰਗ ਦੀ ਐਸਯੂਵੀ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਹੈ ਕਿ ਇਹ SUV ਕਾਨਪੁਰ ਦੇ ਰਹਿਣ ਵਾਲੇ ਜਵੈਲਰ ਅੰਸ਼ੁਲ ਵਰਮਾ ਦੇ ਨਾਮ ਉਤੇ ਹੈ। ਅੰਸ਼ੁਲ ਦੋਸ਼ੀ ਨੌਜਵਾਨ ਦੇਵਸ਼੍ਰੀ ਦਾ ਚਾਚਾ ਹੈ।
ਸਪਾ ਤੋਂ ਜ਼ਿਲ੍ਹਾ ਪੰਚਾਇਤ ਮੈਂਬਰ ਰਹਿ ਚੁੱਕੇ ਹਨ ਅਰੋਪੀ ਸਾਰਥਕ ਦੇ ਪਿਤਾ
ਪੁਲਿਸ ਨੇ ਦੱਸਿਆ ਹੈ ਕਿ ਜਦੋਂ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ। ਉਸ ਦੌਰਾਨ ਦੋਵੇਂ ਦੋਸ਼ੀ ਜੀ-20 ਰੋਡ ਉਤੇ SUV ਵਿਚ ਰੇਸ ਲਗਾ ਰਹੇ ਸਨ। ਇਲਾਕੇ ਵਿੱਚ ਲੱਗੇ CCTV ਫੁਟੇਜ ਰਾਹੀਂ ਐਸਯੂਵੀ ਅਤੇ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ। ਪੁਲਿਸ ਨੇ ਦੱਸਿਆ ਹੈ ਕਿ ਦੋਸ਼ੀ ਸਾਰਥਕ ਦੇ ਪਿਤਾ ਰਵਿੰਦਰ ਸਿੰਘ ਉਰਫ਼ ਪੱਪੂ ਬਾਰਾਬੰਕੀ ਰਾਮਨਗਰ ਤੋਂ ਸਪਾ ਵਲੋਂ ਜ਼ਿਲ੍ਹਾ ਪੰਚਾਇਤ ਮੈਂਬਰ ਰਹਿ ਚੁੱਕੇ ਹਨ।
ਇਸ ਤਰ੍ਹਾਂ ਹੋਈ ਸੀ ਇਹ ਘਟਨਾ
ਦੱਸਿਆ ਜਾ ਰਿਹਾ ਹੈ ਕਿ 10 ਸਾਲ ਦਾ ਨਮੀਸ਼ ਐਡੀਸ਼ਨਲ ਐਸ. ਪੀ. ਸ਼ਵੇਤਾ ਸ਼੍ਰੀਵਾਸਤਵ ਦਾ ਇਕ-ਲੌਤਾ ਪੁੱਤਰ ਸੀ। ਉਹ ਮੰਗਲਵਾਰ ਸਵੇਰੇ ਆਪਣੇ ਕੋਚ ਨਾਲ ਸਕੇਟਿੰਗ ਸਿੱਖਣ ਦੇ ਲਈ ਬਾਹਰ ਗਿਆ ਸੀ। ਵਾਪਸ ਆਉਂਦੇ ਸਮੇਂ ਜਨੇਸ਼ਵਰ ਮਿਸ਼ਰਾ ਪਾਰਕ ਦੇ ਨੇੜੇ ਇਕ ਚਿੱਟੇ ਰੰਗ ਦੀ ਕਾਰ ਨੇ ਉਸ ਨੂੰ ਦਰੜ ਦਿੱਤਾ। ਨਮੀਸ਼ ਨੂੰ ਜ਼ਖਮੀ ਹਾਲ ਵਿਚ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨਮੀਸ਼ ਦੀ ਮੌ-ਤ ਦੀ ਸੂਚਨਾ ਮਿਲਦੇ ਹੀ ਐਡੀਸ਼ਨਲ ਐੱਸ. ਪੀ. ਸ਼ਵੇਤਾ ਸ਼੍ਰੀਵਾਸਤਵ ਦੇ ਪਰਿਵਾਰ ਵਿਚ ਸੋਗ ਦੀ ਲਹਿਰ ਛਾ ਗਈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਹਰਕਤ ਵਿਚ ਆ ਗਈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਐਸ. ਆਈ. ਟੀ. ਵਿੱਚ ਤਾਇਨਾਤ ਹਨ ਸ਼ਵੇਤਾ ਸ਼੍ਰੀਵਾਸਤਵ
ਤੁਹਾਨੂੰ ਦੱਸ ਦੇਈਏ ਕਿ ਸ਼ਵੇਤਾ ਸ਼੍ਰੀਵਾਸਤਵ ਪਹਿਲਾਂ ਲਖਨਊ ਵਿੱਚ ਸੀਓ ਗੋਮਤੀ ਨਗਰ ਦੇ ਅਹੁਦੇ ਉਤੇ ਤਾਇਨਾਤ ਸੀ। ਇਸ ਸਮੇਂ ਉਹ ਐਸ. ਆਈ. ਟੀ. ਵਿੱਚ ਐਡੀਸ਼ਨਲ ਐਸ. ਪੀ. ਵਜੋਂ ਤਾਇਨਾਤ ਹਨ। ਉਨ੍ਹਾਂ ਦੇ ਪੁੱਤਰ ਦੀ ਮੌ-ਤ ਦੀ ਖ਼ਬਰ ਨਾਲ ਸਾਥੀ ਅਧਿਕਾਰੀਆਂ ਵਿੱਚ ਸੋਗ ਦੀ ਲਹਿਰ ਹੈ। ਲੋਕਾਂ ਵਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਦੁਖ ਪ੍ਰਗਟ ਕੀਤਾ ਜਾ ਰਿਹਾ।