ਜਿਲ੍ਹਾ ਮੋਗਾ (ਪੰਜਾਬ) ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਵਿੱਚ ਦੇਰ ਰਾਤ ਨੂੰ ਇੱਕ ਨੌਜਵਾਨ ਨੇ ਆਪਣੀ ਪਤਨੀ ਦਾ ਗ-ਲਾ ਦਬਾਅ ਕੇ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨ-ਸ਼ੇ ਦਾ ਆਦੀ ਹੈ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚ ਝ-ਗ-ੜਾ ਰਹਿੰਦਾ ਸੀ। ਦੋਸ਼ੀ ਪਹਿਲਾਂ ਆਪਣੇ ਤਿੰਨ ਜੁਆਕਾਂ ਨੂੰ ਘਰੋਂ ਕਿਤੇ ਦੂਰ ਛੱਡ ਆਇਆ। ਇਸ ਤੋਂ ਬਾਅਦ ਘਰ ਵਾਲੀ ਦੀ ਚੁੰ-ਨੀ ਨਾਲ ਉਸ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ।
ਇਸ ਮਾਮਲੇ ਦੀ ਨਿਹਾਲ ਸਿੰਘ ਵਾਲਾ ਦੇ ਡੀ. ਐਸ. ਪੀ. ਮਨਜੀਤ ਸਿੰਘ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਸ ਖਬਰ ਦੇ ਲਿਖੇ ਜਾਣ ਤੱਕ ਦੋਸ਼ੀ ਅਜੇ ਫਰਾਰ ਸੀ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਨਰਮਾ ਚੁਗਣ ਲਈ ਮੁਕਤਸਰ ਗਏ ਹੋਏ ਸਨ। ਚਾਰ-ਪੰਜ ਦਿਨ ਪਹਿਲਾਂ ਹੀ ਪਿੰਡ ਆਏ ਸਨ। ਨੌਜਵਾਨ ਨ-ਸ਼ੇ ਦਾ ਆਦੀ ਸੀ ਅਤੇ ਸਾਡੀ ਧੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਕਲੇਸ਼ ਰਹਿੰਦਾ ਸੀ ਅਤੇ ਲੜਕੀ ਇਸ ਗੱਲ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ।
ਚੁੰਨੀ ਨਾਲ ਗ-ਲਾ ਦਬਾ ਕੀਤਾ ਕ-ਤ-ਲ
ਕੱਲ੍ਹ ਉਹ ਪਹਿਲਾਂ ਆਪਣੇ ਤਿੰਨੇ ਜੁਆਕਾਂ ਨੂੰ ਕਿਤੇ ਛੱਡ ਆਇਆ। ਫਿਰ ਘਰ ਆਉਂਦਿਆਂ ਹੀ ਇਸ ਹਾ-ਦ-ਸੇ ਨੂੰ ਅੰਜਾਮ ਦੇ ਦਿੱਤਾ। ਦੋਸ਼ੀ ਵਿਅਕਤੀ ਦਾ ਨਾਮ ਨਿੱਕਾ ਸਿੰਘ ਹੈ। ਉਸ ਦੀ ਉਮਰ ਕਰੀਬ 30 ਸਾਲ ਦੀ ਹੈ। ਮ੍ਰਿਤਕਾ ਦੀ ਉਮਰ ਵੀ ਕਰੀਬ 30 ਸਾਲ ਦੀ ਦੱਸੀ ਜਾ ਰਹੀ ਹੈ, ਉਸ ਦਾ ਨਾਮ ਗੁਰਪ੍ਰੀਤ ਕੌਰ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਤਿੰਨਾਂ ਜੁਆਕਾਂ ਨੂੰ ਕਿੱਥੇ ਛੱਡ ਕੇ ਆਇਆ ਹੈ।
ਦੋਸ਼ੀ ਦੀ ਭਾਲ ਕਰ ਰਹੀ ਹੈ ਪੁਲਿਸ
ਇਸ ਮਾਮਲੇ ਦੀ ਜਾਂਚ ਕਰ ਰਹੇ ਨਿਹਾਲ ਸਿੰਘ ਵਾਲਾ ਦੇ ਡੀ. ਐਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅਮਰਜੀਤ ਸਿੰਘ ਨਿੱਕਾ ਨੇ ਆਪਣੀ ਪਤਨੀ ਦਾ ਚੁੰਨੀ ਨਾਲ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ ਹੈ। ਪੁਲਿਸ ਦੋਸ਼ੀ ਦੀ ਭਾਲ ਵਿਚ ਲੱਗੀ ਹੋਈ ਹੈ।