ਧੀ ਦੇ ਸਹੁਰੇ ਮੰਗਦੇ ਸੀ ਦਾ-ਜ, ਦੁ-ਖੀ ਹੋਏ ਪਿਓ ਨੇ ਕਰ ਲਿਆ ਦੁਖ-ਦਾਈ ਕੰਮ, ਤਿਆਗੇ ਪ੍ਰਾਣ, ਪਰਿਵਾਰ ਨੇ ਦੱਸੀਆਂ ਇਹ ਗੱਲਾਂ

Punjab

ਮੋਹਾਲੀ (ਪੰਜਾਬ) ਦੇ ਕਸਬਾ ਖਰੜ ਵਿਚ ਪੈਂਦੇ ਪਿੰਡ ਪੀਰ ਸੋਹਾਣਾ ਵਿਚ ਇਕ ਵਿਅਕਤੀ ਨੇ ਕੋਈ ਜ਼-ਹਿ-ਰ ਪੀ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਦੀਦਾਰ ਸਿੰਘ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 4 ਸਾਲਾਂ ਤੋਂ ਉਸ ਦੀ ਲੜਕੀ ਦੇ ਸਹੁਰੇ ਉਸ ਤੋਂ ਦਾਜ ਵਜੋਂ ਕਾਰ ਦੀ ਮੰਗ ਕਰ ਰਹੇ ਸਨ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਉਸ ਨੇ ਨਿਰਾਸ਼ ਹੋ ਕੇ ਜ਼-ਹਿ-ਰ ਪੀ ਖੁ-ਦ-ਕੁ-ਸ਼ੀ ਕਰ ਲਈ ਹੈ।

ਪਤਨੀ ਦੇ ਸਿਰ ਉਤੇ ਰਾ-ਡ ਨਾਲ ਕੀਤਾ ਵਾ-ਰ

ਮ੍ਰਿਤਕ ਦੀਦਾਰ ਸਿੰਘ ਦੀ ਪਤਨੀ ਪਿਛਲੇ ਦਿਨੀਂ ਆਪਣੀ ਲੜਕੀ ਦੇ ਘਰ ਗਈ ਸੀ। ਉਸ ਨੂੰ ਸੂਚਨਾ ਮਿਲੀ ਸੀ ਕਿ ਉਸ ਦੀ ਧੀ ਨਾਲ ਕੁੱਟ-ਮਾਰ ਕੀਤੀ ਜਾ ਰਹੀ ਹੈ। ਉਹ ਆਪਣੇ ਪੁੱਤਰ ਗਗਨਪ੍ਰੀਤ ਸਿੰਘ ਦੇ ਨਾਲ ਗਈ ਸੀ। ਜਿਵੇਂ ਹੀ ਉਹ ਆਪਣੀ ਧੀ ਦੇ ਸਹੁਰਿਆਂ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਉਸ ਉਤੇ ਹ-ਮ-ਲਾ ਕਰ ਦਿੱਤਾ। ਉਸ ਦੇ ਸਿਰ ਵਿਚ ਰਾ-ਡ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ। ਕੁਲਦੀਪ ਕੌਰ ਦੇ ਨਾਲ ਉੱਥੇ ਮੌਜੂਦ ਉਸ ਦੇ ਲੜਕੇ ਗਗਨਪ੍ਰੀਤ ਸਿੰਘ ਅਤੇ ਬੇਟੀ ਕੋਮਲ ਪ੍ਰੀਤ ਕੌਰ ਨੇ ਉਸ ਨੂੰ ਕੁਰਾਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਸੀ।

ਬਿਨਾਂ ਦੱਸੇ ਘਰੋਂ ਬਾਹਰ ਜਾ ਕੇ ਪੀ-ਤਾ ਜ-ਹਿ-ਰ

ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਕੁਲਦੀਪ ਕੌਰ ਜ਼ਖਮੀ ਹਾਲ ਵਿਚ ਕੁਰਾਲੀ ਦੇ ਹਸਪਤਾਲ ਵਿਚ ਦਾਖਲ ਹੋਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਕਾਰਨ ਦੀਦਾਰ ਸਿੰਘ ਡਿਪ੍ਰੈਸ਼ਨ ਵਿੱਚ ਆ ਗਿਆ। ਉਹ ਬੀਤੇ 20 ਨਵੰਬਰ ਨੂੰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਿਆ ਗਿਆ ਸੀ। ਉਸ ਨੇ ਕਿਸੇ ਦਾ ਫੋਨ ਵੀ ਨਹੀਂ ਚੁੱਕਿਆ ਸੀ। ਜਦੋਂ ਉਸ ਨੂੰ ਕਿਸੇ ਅਣ-ਪਛਾਤੇ ਨੰਬਰ ਤੋਂ ਫੋਨ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਖਰੜ ਦੇ ਪਿੰਡ ਘੜੂੰਆਂ ਵਿਚ ਹੈ।

ਜਦੋਂ ਉਸ ਦੇ ਪਰਿਵਾਰਕ ਮੈਂਬਰ ਮੌਕੇ ਉਤੇ ਉਥੇ ਪਹੁੰਚੇ ਤਾਂ ਉਹ ਬੇ-ਹੋ-ਸ਼ੀ ਦੇ ਹਾਲ ਵਿਚ ਸੀ। ਉਸ ਨੂੰ ਖਰੜ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਉਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸ ਦਾ ਹਾਲ ਨਾਜ਼ੁਕ ਹੋਣ ਕਾਰਨ ਉਸ ਨੂੰ ਸੈਕਟਰ-16 ਹਸਪਤਾਲ ਤੋਂ ਪੀ. ਜੀ. ਆਈ. ਭੇਜਿਆ ਗਿਆ ਉਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

ਮੈਡੀਕਲ ਰਿਪੋਰਟ ਦੀ ਉਡੀਕ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਖਰੜ-2 ਧਰਮਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਪੀ-ੜ-ਤ ਹਸਪਤਾਲ ਵਿਚ ਦਾਖ਼ਲ ਹੋਏ ਹਨ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਪਰ ਅਜੇ ਤੱਕ ਇਸ ਮਾਮਲੇ ਵਿੱਚ ਡਾਕਟਰੀ ਰਾਏ ਨਹੀਂ ਮਿਲੀ ਹੈ। ਇਸ ਕਾਰਨ ਕਿਸੇ ਵੀ ਧਿਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਡਾਕਟਰੀ ਰਾਏ ਮਿਲਦੇ ਹੀ ਪੁਲਿਸ ਵਲੋਂ ਉਸ ਹਿਸਾਬ ਨਾਲ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਵਾਸੀਆਂ ਨੇ ਘੇਰਿਆ ਐਸ. ਡੀ. ਐਮ. ਦਫ਼ਤਰ

ਪ੍ਰਾਪਤ ਜਾਣਕਾਰੀ ਅਨੁਸਾਰ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਐਸ. ਡੀ. ਐਮ. ਖਰੜ ਦਫ਼ਤਰ ਦਾ ਘਿਰਾਓ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਉਤੇ ਐਸ. ਡੀ. ਐਮ. ਵੱਲੋਂ ਭਰੋਸਾ ਦੇਣ ਮਗਰੋਂ ਪੀ-ੜ-ਤ ਧਿਰ ਨੇ ਆਪਣਾ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ ਪਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਜੇਕਰ ਇੱਕ ਹਫ਼ਤੇ ਦੇ ਅੰਦਰ ਗ੍ਰਿਫ਼ਤਾਰੀ ਨਾ ਕੀਤੀ ਗਈ ਤਾਂ ਐਸ. ਡੀ. ਐਮ. ਦਫ਼ਤਰ ਦੇ ਬਾਹਰ ਮੁੜ ਇਹ ਧਰਨਾ ਲਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *