ਭਤੀਜੀ ਦੀ ਡੋਲੀ ਤੁਰਨ ਤੋਂ ਪਹਿਲਾਂ, ਚਾਚੇ ਨੇ ਤਿਆਗੇ ਪ੍ਰਾਣ, ਰਿਸ਼ਤੇਦਾਰਾਂ ਨੂੰ ਛੱਡਣ ਗਏ ਨਾਲ ਵਾਪਰ ਗਿਆ ਹਾਦਸਾ

Punjab

ਅਬੋਹਰ (ਪੰਜਾਬ) ਵਿੱਚ ਦੇਰ ਰਾਤ ਇੱਕ ਅਣ-ਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾ-ਰ ਦਿੱਤੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ-ਤ ਹੋ ਗਈ। ਜਦੋਂ ਕਿ 9 ਸਾਲ ਦੇ ਜੁਆਕ ਸਮੇਤ 2 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ। ਜਿਥੋਂ ਵਿਅਕਤੀ ਦਾ ਹਾਲ ਗੰਭੀਰ ਹੋਣ ਦੇ ਕਾਰਨ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਦੇ ਰਹਿਣ ਵਾਲੇ ਸੁਰਿੰਦਰ ਉਮਰ 50 ਸਾਲ ਦੇ ਭਰਾ ਰਾਧੇ ਕ੍ਰਿਸ਼ਨ ਦੀ ਕਰੀਬ ਦੋ ਸਾਲ ਪਹਿਲਾਂ ਮੌ-ਤ ਹੋ ਗਈ ਸੀ। ਰਾਧੇ ਕ੍ਰਿਸ਼ਨ ਦੀ ਧੀ ਦੇ ਵਿਆਹ ਦੇ ਪੂਰੇ ਇੰਤਜ਼ਾਮ ਸੁਰਿੰਦਰ ਕਰ ਰਿਹਾ ਸੀ। ਵੀਰਵਾਰ ਨੂੰ ਭਤੀਜੀ ਦਾ ਵਿਆਹ ਸੀ ਪਰ ਭਤੀਜੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੀ ਚਾਚੇ ਦੀ ਮੌ-ਤ ਹੋ ਗਈ।

ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਮਾ-ਰੀ ਜ਼ੋਰ-ਦਾਰ ਟੱਕਰ

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 11 ਵਜੇ ਸੁਰਿੰਦਰ, ਉਸ ਦਾ ਇੱਕ ਰਿਸ਼ਤੇਦਾਰ ਵਿਨੋਦ ਕੁਮਾਰ ਅਤੇ 9 ਸਾਲ ਦਾ ਜੁਆਕ ਪ੍ਰਦੀਪ ਘਰ ਵਿਚ ਆਏ ਹੋਰ ਰਿਸ਼ਤੇਦਾਰਾਂ ਨੂੰ ਅਬੋਹਰ ਮਲੋਟ ਰੋਡ ਉਤੇ ਖਾਲਸਾ ਕਾਲਜ ਨੇੜੇ ਕਾਰ ਵਿਚ ਛੱਡ ਕੇ ਘਰ ਨੂੰ ਆ ਰਹੇ ਸਨ। ਇਸ ਦੌਰਾਨ ਕਾਲਜ ਨੇੜੇ ਆਉਂਦੇ ਸਮੇਂ ਕਿਸੇ ਅਣ-ਪਛਾਤੇ ਵਾਹਨ ਨੇ ਕਾਰ ਨੂੰ ਜ਼ੋਰ-ਦਾਰ ਟੱਕਰ ਮਾ-ਰ ਦਿੱਤੀ, ਜਿਸ ਕਾਰਨ ਸੁਰਿੰਦਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਵਿਨੋਦ ਅਤੇ ਜੁਆਕ ਜ਼ਖਮੀ ਹੋ ਗਏ। ਨੇੜੇ ਦੇ ਲੋਕ ਉਨ੍ਹਾਂ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਵਿਨੋਦ ਦਾ ਹਾਲ ਗੰਭੀਰ ਹੋਣ ਕਾਰਨ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ।

ਪਰਿਵਾਰ ਨੂੰ ਅਜੇ ਤੱਕ ਨਹੀਂ ਦਿੱਤੀ ਹਾਦਸੇ ਦੀ ਸੂਚਨਾ

ਮ੍ਰਿਤਕ ਸੁਰਿੰਦਰ ਦੀਆਂ ਆਪਣੀਆਂ 4 ਧੀਆਂ ਅਤੇ ਇੱਕ ਪੁੱਤਰ ਹੈ, ਜਿਨ੍ਹਾਂ ਵਿੱਚੋਂ 2 ਧੀਆਂ ਪਹਿਲਾਂ ਵਿਆਹੀਆਂ ਹੋਈਆਂ ਸੀ ਅਤੇ ਦੋ ਧੀਆਂ ਦਾ ਉਸ ਨੇ 15 ਦਿਨ ਪਹਿਲਾਂ ਹੀ ਵਿਆਹ ਕੀਤਾ ਸੀ ਅਤੇ ਅੱਜ ਉਸ ਨੇ ਆਪਣੀ ਭਤੀਜੀ ਦਾ ਵਿਆਹ ਕਰਨਾ ਸੀ ਜਦੋਂ ਇਹ ਦੁਖ-ਦਾਈ ਹਾਦਸਾ ਵਾਪਰ ਗਿਆ।

ਇੱਕ ਪਾਸੇ ਜਿੱਥੇ ਮ੍ਰਿਤਕ ਦੇ ਪੋਸਟ ਮਾਰਟਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੀ ਉਸ ਦੀ ਭਤੀਜੀ ਦੀ ਡੋਲੀ ਨੂੰ ਤੋਰਿਆ ਜਾ ਰਿਹਾ ਸੀ। ਪਰਿਵਾਰਕ ਮੈਂਬਰ ਡੋਲੀ ਤੁਰਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਹੀ ਉਹ ਮ੍ਰਿਤਕ ਸੁਰਿੰਦਰ ਦੀ ਦੇਹ ਘਰ ਲੈ ਕੇ ਆਉਣਗੇ। ਸੁਰਿੰਦਰ ਦੀ ਮੌ-ਤ ਦੀ ਖਬਰ ਪਰਿਵਾਰ ਨੂੰ ਨਹੀਂ ਦਿੱਤੀ ਗਈ। ਸਗੋਂ ਉਸ ਨੂੰ ਰੈਫਰ ਕਰਨ ਲਈ ਦੱਸਿਆ ਗਿਆ ਤਾਂ ਜੋ ਉਸ ਦੀ ਭਤੀਜੀ ਦੇ ਵਿਆਹ ਵਿਚ ਕੋਈ ਵਿਘਨ ਨਾ ਪਵੇ।

Leave a Reply

Your email address will not be published. Required fields are marked *