ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਬਟਾਲਾ ਵਿਚ ਦੇਰ ਰਾਤ ਨੂੰ ਗੈਰ-ਕਾਨੂੰਨੀ ਮਾਈ-ਨਿੰਗ ਕਰ ਰਹੇ ਦੋਸ਼ੀ ਨੇ ਸਰਕਾਰੀ ਬੇਲਦਾਰ ਉਤੇ ਜਾਨ-ਲੇਵਾ ਵਾਰ ਕਰ ਦਿੱਤਾ। ਜਿਸ ਵਿੱਚ ਸਰਕਾਰੀ ਬੇਲਦਾਰ ਦਰਸ਼ਨ ਸਿੰਘ ਉਮਰ 53 ਸਾਲ ਪੁੱਤਰ ਬਾਵਾ ਸਿੰਘ ਵਾਸੀ ਨਾਥਪੁਰ ਕਾਦੀਆਂ ਦੀ ਮੌ-ਤ ਹੋ ਗਈ। ਸਰਕਾਰੀ ਬੇਲਦਾਰ ਨੇ ਦੋਸ਼ੀਆਂ ਨੂੰ ਨਾਜਾਇਜ਼ ਮਾਈ-ਨਿੰਗ ਕਰਨ ਤੋਂ ਰੋਕਿਆ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਬੇ-ਰ-ਹਿ-ਮੀ ਨਾਲ ਕੁੱਟ-ਮਾਰ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਟ੍ਰੈਕਟਰ ਟ੍ਰਾਲੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਨੇ ਮਾਮਲਾ ਕੀਤਾ ਦਰਜ
ਦੋਸ਼ੀ ਪਿੰਡ ਕੋਟਲਾ ਬੱਜਾ ਸਿੰਘ ਦੀ ਕਸੂਰ ਬ੍ਰਾਂਚ ਨਹਿਰ ਦੇ ਨੇੜੇ ਮਾਈਨਿੰਗ ਕਰ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪੰਜਾਬ ਸਰਕਾਰ ਨੂੰ ਇਨਸਾਫ਼ ਦੀ ਗੁਹਾਰ ਵੀ ਲਗਾਈ ਗਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੰਗੜ ਨੰਗਲ ਦੇ ਐਸ. ਐਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੇਲਦਾਰ ਦਰਸ਼ਨ ਸਿੰਘ ਨੂੰ ਨਹਿਰ ਉਤੇ ਨਾਜਾਇਜ਼ ਮਾਈ-ਨਿੰਗ ਹੋਣ ਦੀ ਸੂਚਨਾ ਮਿਲੀ ਸੀ। ਦੇਰ ਰਾਤ ਨੂੰ ਪਤਾ ਲੱਗਣ ਤੋਂ ਬਾਅਦ ਨਹਿਰੀ ਵਿਭਾਗ ਵਿਚ ਤਾਇਨਾਤ ਬੇਲਦਾਰ ਦਰਸ਼ਨ ਸਿੰਘ ਨੇ ਨਾਜਾਇਜ਼ ਮਾਈ-ਨਿੰਗ ਕਰ ਰਹੇ ਇਕ ਟ੍ਰੈਕਟਰ ਟ੍ਰਾਲੀ ਨੂੰ ਰੋਕ ਕੇ ਦੋਸ਼ੀਆਂ ਨੂੰ ਰੈਸਟ ਹਾਊਸ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਦਰਸ਼ਨ ਸਿੰਘ ਉਤੇ ਹ-ਮ-ਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਜਖਮੀਂ ਦਰਸ਼ਨ ਸਿੰਘ ਨੂੰ ਉਸ ਦੇ ਸਾਥੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਿਕਾਇਤ ਦੇ ਆਧਾਰ ਉਤੇ ਉਕਤ ਵਿਅਕਤੀ ਦੀ ਪਹਿਚਾਣ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।