ਪੰਜ ਸਾਲ ਪਹਿਲਾਂ ਵਿਦੇਸ਼ ਗਏ, ਨੌਜਵਾਨ ਨੇ ਤਿਆਗੇ ਪ੍ਰਾਣ, ਮਾਪਿਆਂ ਨੇ ਇਸ ਦੁਖ-ਦਾਈ ਘੜੀ ਵਿਚ, ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

Punjab

ਚੰਗੇ ਭਵਿੱਖ ਅਤੇ ਰੋਜੀ-ਰੋਟੀ ਲਈ ਪੰਜਾਬ ਤੋਂ ਵਿਦੇਸ਼ਾਂ ਵਿਚ ਗਏ ਪੰਜਾਬੀਆਂ ਬਾਰੇ ਆਏ-ਦਿਨ ਕੋਈ ਨਾ ਕੋਈ ਦੁਖ-ਦਾਈ ਸਮਾਚਾਰ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਬੁਢਲਾਡਾ ਦੇ ਇਕ ਹੋਰ ਗਰੀਬ ਕਿਸਾਨ ਦੇ ਇਕ-ਲੌਤੇ ਨੌਜਵਾਨ ਪੁੱਤ ਦੀ ਮੌ-ਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਕੁਲੈਹਰੀ ਦੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਕੁਲੈਹਰੀ ਦੇ ਕਿਸਾਨ ਆਤਮਾ ਸਿੰਘ ਦਾ ਲੜਕਾ ਕਰਮਜੀਤ ਸਿੰਘ ਉਮਰ ਕਰੀਬ 31 ਸਾਲ 5 ਸਾਲ ਪਹਿਲਾਂ ਫਿਲੀਪੀਨਜ਼ ਦੇ ਮਨੀਲਾ ਸ਼ਹਿਰ ਵਿਚ ਆਪਣੇ ਆਰਥਿਕ ਹਾਲ ਨੂੰ ਸੁਧਾਰਨ ਦੇ ਲਈ ਕੰਮ ਕਰਨ ਗਿਆ ਸੀ।

22 ਨਵੰਬਰ 2023 ਨੂੰ ਉਸ ਦੇ ਪੁੱਤਰ ਕਰਮਜੀਤ ਸਿੰਘ ਦੀ ਕਿਡਨੀ ਦੀ ਇਨਫੈਕਸ਼ਨ ਦੇ ਕਾਰਨ ਅਚਾ-ਨਕ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਸ ਦੀ ਮੌ-ਤ ਹੋ ਗਈ। ਮਨੀਲਾ ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਮੌ-ਤ ਦੀ ਪੁਸ਼ਟੀ ਕਰਦੇ ਹੋਏ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਨੌਜਵਾਨ ਪੁੱਤਰ ਦੀ ਮੌ-ਤ ਦੀ ਸੂਚਨਾ ਸੁਣਦੇ ਹੀ ਪਰਿਵਾਰਕ ਮੈਂਬਰਾਂ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪੂਰੇ ਪਿੰਡ ਵਿੱਚ ਸੋਗ ਛਾ ਗਿਆ।

ਇਸ ਦੌਰਾਨ ਸਾਬਕਾ ਬਲਾਕ ਸਮਿਤੀ ਮੈਂਬਰ ਦਰਸ਼ਨ ਸਿੰਘ ਅਤੇ ਸਰਬਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੌਜਵਾਨ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਭਾਰਤ (ਪੰਜਾਬ) ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਹਲਕਾ ਵਿਧਾਇਕ ਨੂੰ ਵੀ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪਿੰਡ ਪਹੁੰਚਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *