ਨਵਾਂਸ਼ਹਿਰ ਬੰਗਾ (ਪੰਜਾਬ) ਦੇ ਪਿੰਡ ਬਾਹੜੋਵਾਲ ਵਿਚ ਖਾਣਾ ਖਾਣ ਦੌਰਾਨ ਜਦੋਂ ਪਿਤਾ ਨੇ ਪੁੱਤ ਨੂੰ ਨ-ਸ਼ਾ ਕਰਨ ਤੋਂ ਰੋਕਿਆ ਤਾਂ ਉਸ ਨੇ ਪਿਓ ਉਤੇ ਇੱਟ ਨਾਲ ਹ-ਮ-ਲਾ ਕਰ ਦਿੱਤਾ। ਪਹਿਲਾਂ ਤਾਂ ਉਹ ਇਹ ਕਹਾਣੀ ਘੜਦਾ ਰਿਹਾ ਕਿ ਘਰ ਦੀ ਛੱਤ ਤੋਂ ਡਿੱਗਣ ਕਾਰਨ ਪਿਤਾ ਦੇ ਸਿਰ ਉਤੇ ਸੱ-ਟ ਲੱਗੀ ਹੈ ਪਰ ਹਸਪਤਾਲ ਪਹੁੰਚਦਿਆਂ ਹੀ ਜ਼ਖ਼ਮਾਂ ਦੇ ਨਿਸ਼ਾਨਾ ਨੇ ਸੱਚਾਈ ਸਾਹਮਣੇ ਲਿਆ ਦਿੱਤੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੰਗਾ ਥਾਣਾ ਸਦਰ ਦੇ ਏ. ਐਸ. ਆਈ. ਚੌਧਰੀ ਕੁਮਾਰ ਨੇ ਦੱਸਿਆ ਕਿ ਉਚਾਈ ਤੋਂ ਡਿੱਗਣ ਕਾਰਨ ਬਜ਼ੁਰਗ ਦਿਲਬਾਗ ਸਿੰਘ ਉਮਰ 64 ਸਾਲਾ ਦੀ ਮੌ-ਤ ਹੋਣ ਦੀ ਸੂਚਨਾ ਹਸਪਤਾਲ ਤੋਂ ਮਿਲੀ ਸੀ। ਜਦੋਂ ਉਹ ਪਹੁੰਚੇ ਤਾਂ ਬਜ਼ੁਰਗ ਦਾ ਇਲਾਜ ਚੱਲ ਰਿਹਾ ਸੀ। ਵੀਰਵਾਰ ਨੂੰ ਇਲਾਜ ਦੇ ਦੌਰਾਨ ਉਸ ਦੀ ਮੌ-ਤ ਹੋ ਗਈ।
ਇਸ ਦੌਰਾਨ ਦਿਲਬਾਗ ਸਿੰਘ ਦੇ ਛੋਟੇ ਪੁੱਤਰ ਲਖਬੀਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਵੱਡੇ ਭਰਾ ਮਦਨ ਲਾਲ ਦਾ ਉਸ ਦੇ ਪਿਤਾ ਨਾਲ ਖਾਣਾ ਖਾਂਦੇ ਸਮੇਂ ਝ-ਗ-ੜਾ ਹੋ ਗਿਆ ਸੀ। ਉਹ ਆਪਣੇ ਪੁੱਤਰ ਨੂੰ ਸ਼ਰਾਬ ਪੀਣ ਤੋਂ ਵਰ-ਜਦਾ ਸੀ। ਫਿਰ ਪਿਤਾ ਦੇ ਰੋਕਣ ਉਤੇ ਵੱਡੇ ਭਰਾ ਮਦਨ ਨੇ ਗੁੱਸੇ ਵਿਚ ਆਕੇ, ਘਰ ਵਿਚ ਪਈ ਇੱਟ ਨਾਲ ਆਪਣੇ ਪਿਤਾ ਉਤੇ ਵਾਰ ਕਰ ਦਿੱਤਾ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ।
ਜਦੋਂ ਉਹ ਘਰ ਆਇਆ ਤਾਂ ਉਸ ਦਾ ਪਿਤਾ ਘਰ ਦੇ ਬਾਹਰ ਬੈਠਾ ਦਰਦ ਨਾਲ ਕੁਰਲਾ ਰਿਹਾ ਸੀ। ਇਸ ਦੌਰਾਨ ਵੀ ਮਦਨ ਲਾਲ ਨੇ ਉਸ ਨੂੰ ਦੱਸਿਆ ਕਿ ਉਹ ਛੱਤ ਤੋਂ ਡਿੱਗ ਗਿਆ ਹੈ। ਉਸ ਨੇ ਤੁਰੰਤ 108 ਐਂਬੂਲੈਂਸ ਨੂੰ ਬੁਲਾਇਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬੰਗਾ ਪਹੁੰਚਦੇ ਕੀਤਾ ਗਿਆ। ਉਥੇ ਵੀਰਵਾਰ ਸਵੇਰੇ ਇਲਾਜ ਦੌਰਾਨ ਉਸ ਦੇ ਪਿਤਾ ਦਿਲਬਾਗ ਸਿੰਘ ਦੀ ਮੌ-ਤ ਹੋ ਗਈ, ਪਰ ਇਸ ਤੋਂ ਪਹਿਲਾਂ ਉਸ ਦੇ ਪਿਤਾ ਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਮਦਨ ਨੇ ਉਸ ਦੇ ਸਿਰ ਉਤੇ ਇੱਟ ਨਾਲ ਵਾਰ ਕੀਤਾ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਮਦਨ ਲਾਲ ਨੂੰ ਹਿਰਾਸਤ ਵਿਚ ਲੈ ਕੇ ਉਸ ਉਤੇ ਆਈ. ਪੀ. ਸੀ. ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਦਿਲਬਾਗ ਸਿੰਘ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।