ਪੰਜਾਬ ਵਿਚ ਰੂਪਨਗਰ ਤੋਂ ਨਵਾਂਸ਼ਹਿਰ ਮੁੱਖ ਮਾਰਗ ਉਤੇ ਪਿੰਡ ਸੁਧਾ ਮਾਜਰਾ ਗਿੱਲ ਢਾਬੇ ਦੇ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱ-ਕ-ਰ ਹੋ ਗਈ। ਇਸ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌ-ਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ। ਮ੍ਰਿਤਕ ਮੋਟਰਸਾਈਕਲ ਉਤੇ ਆਪਣੇ ਮਾਲਕ ਲਈ ਗਿੱਲ ਢਾਬਾ ਪਿੰਡ ਸੁੱਧ ਮਾਜਰਾ ਤੋਂ ਰੋਟੀ ਲੈਣ ਜਾ ਰਿਹਾ ਸੀ। ਸੜਕ ਪਾਰ ਕਰਦੇ ਸਮੇਂ ਕਾਰ ਨਾਲ ਜ਼ੋਰ-ਦਾਰ ਟੱਕਰ ਹੋ ਗਈ। ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘ-ਟ-ਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਕਾਠਗੜ੍ਹ ਪੁਲੀਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਮਾਮਲੇ ਸਬੰਧੀ ਥਾਣਾ ਕਾਠਗੜ੍ਹ ਵਿਖੇ ਆਪਣੇ ਬਿਆਨਾਂ ਵਿੱਚ ਪੁਸ਼ਪਰਾਜ ਵਾਸੀ ਰਾਵਰਕਾ ਪੁਰੀ ਜ਼ਿਲ੍ਹਾ ਮੋਰੈਨਾ (ਐਮ.ਪੀ.) ਹਾਲ ਵਾਸੀ ਪਿੰਡ ਰੈਲਮਾਜਰਾ ਥਾਣਾ ਕਾਠਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਰਾਕੇਸ਼ ਕੁਮਾਰ ਵਾਸੀ ਰੈਲਮਾਜਰਾ ਅਤੇ ਸੰਜੀਵ ਕੁਮਾਰ ਵਾਸੀ ਪਿੰਡ ਅਟਾਰੀ (ਰੋਪੜ) ਦੇ ਨਾਲ ਆਪਣੇ ਮਾਲਕ ਲਈ ਰੋਟੀ ਲੈਣ ਲਈ ਮੋਟਰਸਾਈਕਲ ਉਤੇ ਗਿੱਲ ਢਾਬਾ ਪਿੰਡ ਸੁਧਾ ਮਾਜਰਾ ਜਾ ਰਹੇ ਸੀ।
ਮੋਟਰਸਾਈਕਲ ਬੁ-ਰੀ ਤਰ੍ਹਾਂ ਨੁਕਸਾਨਿਆ
ਜਦੋਂ ਉਹ ਗਿੱਲ ਢਾਬੇ ਦੇ ਸਾਹਮਣੇ ਤੋਂ ਸੜਕ ਪਾਰ ਕਰਕੇ ਗਿੱਲ ਢਾਬੇ ਵੱਲ ਨੂੰ ਜਾਣ ਲੱਗੇ ਤਾਂ ਕਾਠਗੜ੍ਹ ਵਾਲੇ ਪਾਸੇ ਤੋਂ ਆ ਰਹੀ ਤੇਜ਼ ਸਪੀਡ ਕਾਰ ਦੇ ਡਰਾਈਵਰ ਨੇ ਬੜੀ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਤਿੰਨੇ ਸੜਕ ਉਤੇ ਡਿੱਗ ਗਏ। ਕਾਰ ਦੇ ਅੱਗੇ ਡਿੱਗ ਕੇ ਰਾਕੇਸ਼ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਦੋਂ ਕਿ ਉਨ੍ਹਾਂ ਦੋਵਾਂ ਦੇ ਵੀ ਸੱ-ਟਾਂ ਲੱਗੀਆਂ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਕਾਰ ਡਰਾਈਵਰ ਮੌਕੇ ਤੋਂ ਫਰਾਰ
ਇਸ ਦੌਰਾਨ ਕਾਰ ਡਰਾਈਵਰ ਹੇਠਾਂ ਉਤਰ ਕੇ ਉਨ੍ਹਾਂ ਕੋਲ ਆਇਆ ਅਤੇ ਆਪਣਾ ਨਾਮ ਕਰਤਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪ੍ਰਿੰਸ ਐਨਕਲੇਵ ਨਵਾਂਸ਼ਹਿਰ ਦੱਸਿਆ। ਮੌਕੇ ਉਤੇ ਰਾਹਗੀਰ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜਦੋਂ ਉਹ ਆਪਣੇ ਗੰਭੀਰ ਜ਼ਖਮੀ ਦੋਸਤ ਰਾਕੇਸ਼ ਕੁਮਾਰ ਨੂੰ ਸੰਭਾਲਣ ਲੱਗੇ ਤਾਂ ਕਾਰ ਡਰਾਈਵਰ ਆਪਣੀ ਕਾਰ ਛੱਡ ਕੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਿਆ।
ਨੌਜਵਾਨ ਨੇ ਇਲਾਜ ਦੌਰਾਨ ਹਸਪਤਾਲ ਵਿਚ ਤੋੜਿਆ ਦਮ
ਉਨ੍ਹਾਂ ਨੇ ਤੁਰੰਤ ਇਕ ਐਂਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਰਾਕੇਸ਼ ਕੁਮਾਰ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਪਰ ਉਸ ਦਾ ਹਾਲ ਨਾਜ਼ੁਕ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਉਕਤ ਕਾਰ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਠਗੜ੍ਹ ਪੁਲਿਸ ਵਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।