ਵਿਦੇਸ਼ ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਇੱਕ ਵਿਦਿਆਰਥੀ ਦੀ ਬ੍ਰਾਜ਼ੀਲ ਵਿੱਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੋ ਮਹੀਨੇ ਪਹਿਲਾਂ ਹੀ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਲਈ ਗਿਆ ਸੀ। ਉਸ ਦੀ ਮੌ-ਤ ਦਾ ਕਾਰਨ ਕੋਈ ਬਿਮਾਰੀ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਦੀ ਦੇਹ ਭਾਰਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਉਮਰ 23 ਸਾਲ ਜ਼ਿਲ੍ਹੇ ਦੀ ਕੋਲਾਰਸ ਤਹਿਸੀਲ ਦੇ ਪਿੰਡ ਨੇਤਵਾਸ ਦਾ ਰਹਿਣ ਵਾਲਾ ਸੀ। ਉਹ ਕਾਂਗਰਸੀ ਆਗੂ ਸ਼ੇਰ ਸਿੰਘ ਸਰਦਾਰ ਦਾ ਇਕ-ਲੌਤਾ ਪੁੱਤਰ ਸੀ। ਉਸ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਬੀ. ਬੀ. ਏ. ਵਿੱਚ ਦਾਖਲਾ ਲਿਆ ਸੀ। ਉਹ ਯੂਨੀਵਰਸਿਟੀ ਦੀ ਤਰਫੋਂ ਆਪਣੇ ਕੁਝ ਸਾਥੀਆਂ ਦੇ ਨਾਲ ਬ੍ਰਾਜ਼ੀਲ ਦੇ 10 ਦਿਨਾਂ ਦੇ ਟੂਰ ਉਤੇ ਗਿਆ ਹੋਇਆ ਸੀ।
ਜਿਥੇ ਨਵਜੋਤ ਸਿੰਘ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਇੱਕ ਹੋਰ ਦੋਸਤ ਦੀਪ ਦੀ ਸਿਹਤ ਖਰਾਬ ਹੋ ਗਈ। ਦੋਵਾਂ ਨੂੰ ਤਿੰਨ ਦਿਨ ਪਹਿਲਾਂ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਨਵਜੋਤ ਸਿੰਘ ਦੀ ਮੌ-ਤ ਹੋ ਗਈ। ਜਦੋਂ ਕਿ ਦੀਪ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਮਾਮਲੇ ਵਿਚ ਨਵਜੋਤ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌ-ਤ ਦਾ ਅਸਲ ਕਾਰਨ ਅਜੇ ਤੱਕ ਦੱਸਿਆ ਨਹੀਂ ਗਿਆ ਹੈ। ਅਸੀਂ ਆਪਣੇ ਪੁੱਤਰ ਦੀ ਦੇਹ ਘਰ ਲਿਆਉਣ ਲਈ ਮਦਦ ਮੰਗੀ ਹੈ। ਇਸ ਮਾਮਲੇ ਉਤੇ ਕਲੈਕਟਰ ਰਵਿੰਦਰ ਕੁਮਾਰ ਚੌਧਰੀ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।