ਸਹੁਰੇ ਪਰਿਵਾਰ ਤੋਂ ਤੰ-ਗ ਧੀ ਨੇ, ਤਿਆਗ ਦਿੱਤੀ ਜਿੰਦਗੀ, ਪਿਤਾ ਨੇ ਸ਼ਿਕਾਇਤ ਵਿਚ ਲਾਏ, ਇਹ ਗੰਭੀਰ ਇਲ-ਜ਼ਾਮ

Punjab

ਹਰਿਆਣਾ ਦੇ ਝੱਜਰ ਦੇ ਪਿੰਡ ਖੁੱਡਣ ਵਿੱਚ ਇੱਕ ਵਿਆਹੀ ਮਹਿਲਾ ਨੇ ਦਾਜ ਦੇ ਕਾਰਨ ਦੁ-ਖੀ ਹੋ ਕੇ ਆਪਣੇ ਘਰ ਵਿੱਚ ਫਾ-ਹਾ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰੇਵਾੜੀ ਦੀ ਰਹਿਣ ਵਾਲੀ ਰੇਣੂ ਉਮਰ 23 ਸਾਲ ਦਾ ਵਿਆਹ 8 ਨਵੰਬਰ 2019 ਨੂੰ ਪਵਨ ਵਾਸੀ ਖੁੱਡਣ ਦੇ ਨਾਲ ਹੋਇਆ ਸੀ। ਮ੍ਰਿਤਕ ਰੇਣੂ ਦਾ 3 ਸਾਲ ਦਾ ਬੇਟਾ ਵੀ ਹੈ। ਉਸ ਦਾ ਪਤੀ ਪਵਨ ਦਾਦਰੀ ਤੋਏ ਨੇੜੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ।

ਮਹਿਲਾ ਨੇ ਪੱਖੇ ਨਾਲ ਲ-ਟ-ਕ ਕੀਤੀ ਖ਼ੁ-ਦ-ਕੁ-ਸ਼ੀ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮਾਛਰੌਲੀ ਥਾਣੇ ਤੋਂ ਆਏ ਜਾਂਚ ਅਫ਼ਸਰ ਏ. ਐਸ. ਆਈ. ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਆਹੀ ਮਹਿਲਾ ਨੇ ਆਪਣੇ ਘਰ ਪਿੰਡ ਖੁੱਡਣ ਵਿਖੇ ਪੱਖੇ ਨਾਲ ਲ-ਟ-ਕ ਕੇ ਖ਼ੁ-ਦ-ਕੁ-ਸ਼ੀ ਕਰ ਲਈ ਹੈ। ਇਸ ਸਬੰਧੀ ਸੂਚਨਾ ਮਿਲਣ ਉਤੇ ਪੁਲਿਸ ਟੀਮ ਮੌਕੇ ਉਤੇ ਪਹੁੰਚੀ।

ਦਾਜ ਲਈ ਤੰ-ਗ ਕਰਦੇ ਸੀ

ਮ੍ਰਿਤਕ ਰੇਣੂ ਦੇ ਪਿਤਾ ਅਭੈ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਰੇਣੂ ਨੂੰ ਉਸ ਦਾ ਪਤੀ ਪਵਨ, ਸੱਸ ਸੰਤੋਸ਼ ਅਤੇ ਸਹੁਰਾ ਤਕਦੀਰ ਦਾਜ ਲਈ ਤੰ-ਗ ਪ੍ਰੇ-ਸ਼ਾ-ਨ ਕਰਦੇ ਸਨ। ਇਸੇ ਕਾਰਨ ਉਸ ਦੀ ਧੀ ਰੇਣੂ ਨੇ ਆਪਣੀ ਜਿੰਦਗੀ ਸ-ਮਾ-ਪ-ਤ ਕਰ ਲਈ ਹੈ। ਪਿਤਾ ਦੀ ਸ਼ਿਕਾਇਤ ਉਤੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਿਵਲ ਹਸਪਤਾਲ ਵਿਖੇ ਬੋਰਡ ਵਲੋਂ ਮ੍ਰਿਤਕ ਰੇਣੂ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *