ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਖੰਨਾ ਵਿਚ ਤਿੰਨ ਦੋਸਤ ਆਪਣੀ ਕਾਰ ਸਮੇਤ ਛੱਪੜ ਵਿਚ ਡਿੱਗ ਪਏ। ਉਨ੍ਹਾਂ ਵਿੱਚੋਂ ਇੱਕ ਦੀ ਮੌ-ਤ ਹੋ ਗਈ ਅਤੇ ਦੋ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਤਿੰਨੋਂ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਤਰਨਦੀਪ ਸਿੰਘ ਉਮਰ 33 ਸਾਲ ਵਾਸੀ ਪਿੰਡ ਰਾਜੇਵਾਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਰਨਦੀਪ ਸਿੰਘ ਆਪਣੇ ਦੋਸਤਾਂ ਗੁਰਪ੍ਰੀਤ ਅਤੇ ਨਿਸ਼ਾਂਤ ਨਾਲ ਇੱਕ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ। ਇਹ ਤਿੰਨੋਂ ਦੋਸਤ ਸ਼ਨੀਵਾਰ ਰਾਤ ਨੂੰ ਕਾਰ ਵਿੱਚ ਵਾਪਸ ਆ ਰਹੇ ਸਨ। ਪਿੰਡ ਨਰਾਇਣਗੜ੍ਹ ਕੋਲ ਕਾਰ ਬੇਕਾਬੂ ਹੋ ਕੇ ਪਹਿਲਾਂ ਤਾਂ ਇੱਕ ਖੰਭੇ ਨਾਲ ਟਕਰਾ ਗਈ ਅਤੇ ਫਿਰ ਛੱਪੜ ਵਿੱਚ ਜਾ ਡਿੱਗੀ।
ਘ-ਟ-ਨਾ ਦੇ 15 ਮਿੰਟਾਂ ਵਿੱਚ ਹੀ ਕੱਢੇ ਬਾਹਰ
ਨੇੜੇ ਦੇ ਲੋਕਾਂ ਨੇ ਤੁਰੰਤ ਟ੍ਰੈਕਟਰ ਟ੍ਰਾਲੀ ਅਤੇ ਰੱਸਿਆਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਘਟਨਾ ਦੇ 15 ਮਿੰਟਾਂ ਵਿੱਚ ਹੀ ਗੁਰਪ੍ਰੀਤ ਅਤੇ ਨਿਸ਼ਾਂਤ ਨੂੰ ਬਾਹਰ ਕੱਢ ਲਿਆ। ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਅਫਸੋਸ ਜਦੋਂ ਤੱਕ ਤਰਨਦੀਪ ਸਿੰਘ ਨੂੰ ਬਾਹਰ ਕੱਢਿਆ ਗਿਆ, ਉਸ ਦੀ ਮੌ-ਤ ਹੋ ਚੁੱਕੀ ਸੀ।
ਪੁਲਿਸ ਨੇ ਦੇਹ ਪਰਿਵਾਰ ਨੂੰ ਸੌਂਪੀ
ਦੱਸਿਆ ਜਾ ਰਿਹਾ ਹੈ ਕਿ ਤਰਨਦੀਪ ਸਿੰਘ ਖੇਤੀਬਾੜੀ ਕਰਦਾ ਸੀ। ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਪਤਨੀ ਅਤੇ ਲਗਭਗ 7 ਸਾਲ ਦੀ ਇੱਕ ਧੀ ਸ਼ਾਮਲ ਹੈ। ਇਨ੍ਹਾਂ ਨੂੰ ਛੱਡ ਕੇ ਤਰਨਦੀਪ ਸਿੰਘ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਇਸ ਮਾਮਲੇ ਵਿਚ ਸਦਰ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।