ਆਪਣੀ ਪਸੰਦੀਦਾ ਥਾਂ ਨਾ ਲਿਜਾਣ ਕਾਰਨ, ਪਤੀ ਨਾਲ ਕੀਤਾ ਦੁਖਦ ਕਾਰ-ਨਾਮਾ, ਪਤਨੀ ਗ੍ਰਿਫਤਾਰ, ਪੁਲਿਸ ਜਾਂਂਚ ਜਾਰੀ

Punjab

ਮਹਾਰਾਸ਼ਟਰ ਦੇ ਪੂਨੇ ਵਿਚ ਇਕ ਔਰਤ ਵਲੋਂ ਪਤੀ ਦੇ ਨੱਕ ਉਤੇ ਮੁੱਕਾ ਮਾ-ਰ ਕੇ ਕ-ਤ-ਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ, ਇਕ ਔਰਤ ਨੇ ਕਥਿਤ ਤੌਰ ਉਤੇ ਆਪਣੇ ਪਤੀ ਦੇ ਮੂੰਹ ਉਤੇ ਮੁੱ-ਕਾ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਆਪਣੇ ਪਤੀ ਨਿਖਿਲ ਖੰਨਾ ਨਾਲ ਆਪਣੇ ਜਨਮਦਿਨ ਉਤੇ ਦੁਬਈ ਨਾ ਲੈ ਕੇ ਜਾਣ ਤੋਂ ਨਾਰਾਜ਼ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਵਾਨਵੜੀ ਇਲਾਕੇ ਵਿਚ ਵਾਪਰੀ ਹੈ। ਪੁਲਿਸ ਮੁਤਾਬਕ ਨਿਖਿਲ ਖੰਨਾ ਰੀਅਲ ਅਸਟੇਟ ਡਿਵੈਲਪਰ ਸੀ।

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਨਵਾੜੀ ਪੁਲਿਸ ਨੇ ਦੱਸਿਆ ਕਿ ਵਾਨਵੜੀ ਦੀ ਗੰਗਾ ਸੈਟੇਲਾਈਟ ਹਾਊਸਿੰਗ ਸੁਸਾਇਟੀ ਦੇ ਵਾਸੀ ਖੰਨਾ ਅਤੇ ਉਸ ਦੀ ਪਤਨੀ ਰੇਣੂਕਾ ਜਾਖੜ ਖੰਨਾ ਵਿਚਕਾਰ ਉਨ੍ਹਾਂ ਦੇ ਘਰ ਲ-ੜਾ-ਈ ਹੋਈ ਸੀ, ਜਦੋਂ ਔਰਤ ਨੇ ਕਥਿਤ ਤੌਰ ਉਤੇ ਪਤੀ ਦੇ ਨੱਕ ਉਤੇ ਮੁੱਕਾ ਮਾ-ਰ ਦਿੱਤਾ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਖੰਨਾ ਦੇ ਨੱਕ ਵਿਚ ਫਰੈਕਚਰ ਹੋ ਗਿਆ ਸੀ ਅਤੇ ਫਰਸ਼ ਉਤੇ ਬੇ-ਹੋ-ਸ਼ ਹੋ ਕੇ ਡਿੱਗ ਜਾਣ ਤੋਂ ਬਾਅਦ ਉਸ ਦਾ ਕਾਫੀ ਖੂ-ਨ ਵਹਿ ਗਿਆ ਸੀ।

ਇਸ ਮਾਮਲੇ ਸਬੰਧੀ ਵਾਨਵੜੀ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਸੰਜੇ ਪਤੰਗੇ ਨੇ ਕਿਹਾ ਹੈ ਕਿ ਪੋਸਟ ਮਾਰਟਮ ਦੇ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਉਸ ਦੀ ਮੌ-ਤ ਸਿਰ ਉਤੇ ਸੱ-ਟ ਲੱਗਣ ਕਾਰਨ ਹੋਈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੰਭਵ ਹੈ ਕਿ ਚਿਹਰੇ ਉਤੇ ਝ-ਟ-ਕਾ ਲੱਗਣ ਤੋਂ ਬਾਅਦ ਉਹ ਫਰਸ਼ ਉਤੇ ਡਿੱਗ ਪਏ ਹੋਣ ਅਤੇ ਉਨ੍ਹਾਂ ਦਾ ਸਿਰ ਜ਼ਮੀਨ ਨਾਲ ਟ-ਕ-ਰਾ ਗਿਆ ਹੋਵੇ। ਹਾਲਾਂਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਦੇ ਨੱਕ ਉਤੇ ਹ-ਮ-ਲਾ ਮੁੱਕਾ ਸੀ ਜਾਂ ਕਿਸੇ ਹੋਰ ਚੀਜ ਨਾਲ ਕੀਤਾ ਗਿਆ ਵਾਰ ਸੀ।

ਇਸ ਘ-ਟ-ਨਾ ਤੋਂ ਬਾਅਦ ਪੁਲਿਸ ਨੇ ਰੇਣੂਕਾ ਨੂੰ ਗ੍ਰਿਫਤਾਰ ਕਰ ਲਿਆ। ਸਹੁਰੇ ਡਾਕਟਰ ਪੁਸ਼ਪਰਾਜ ਖੰਨਾ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰੇਣੂਕਾ ਨਿਖਿਲ ਤੋਂ ਇਸ ਲਈ ਨਾਰਾਜ਼ ਸੀ ਕਿਉਂਕਿ ਉਹ ਉਸ ਨੂੰ ਸਤੰਬਰ ਵਿੱਚ ਉਸ ਦਾ ਜਨਮ ਦਿਨ ਮਨਾਉਣ ਲਈ ਦੁਬਈ ਨਹੀਂ ਲੈ ਕੇ ਗਿਆ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਵੀ ਉਸ ਨੂੰ ਉਸ ਦੀ ਪਸੰਦ ਅਨੁਸਾਰ ਕੋਈ ਤੋਹਫ਼ਾ ਨਹੀਂ ਦਿੱਤਾ ਸੀ।

Leave a Reply

Your email address will not be published. Required fields are marked *