ਰੇਲ ਟਰੈਕ ਪਾਰ ਕਰਦੇ, ਪਿਓ-ਪੁੱਤ ਨਾਲ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਮੁੱਢਲੀ ਜਾਣਕਾਰੀ ਵਿਚ ਸਾਹਮਣੇ ਆਈ ਇਹ ਜਾਣਕਾਰੀ

Punjab

ਪੰਜਾਬ ਦੇ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਵਾਪਰੇ ਇੱਕ ਦੁਖ-ਦਾਈ ਹਾਦਸੇ ਵਿੱਚ ਪਿਤਾ ਅਤੇ ਉਸ ਦੇ ਨਿਆਣੇ ਪੁੱਤਰ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਦੋਵੇਂ ਰੇਲ ਲਾਈਨ ਪਾਰ ਕਰ ਰਹੇ ਸਨ ਤਾਂ ਰੇਲ ਦੇ ਇੰਜਣ ਨੇ ਉਨ੍ਹਾਂ ਨੂੰ ਟੱ-ਕ-ਰ ਮਾਰ ਦਿੱਤੀ। ਮ੍ਰਿਤਕਾਂ ਦੀ ਪਹਿਚਾਣ ਹੁਕਮ ਚੰਦ ਉਮਰ 42 ਸਾਲ ਅਤੇ ਉਸ ਦੇ ਪੁੱਤਰ ਸਾਹਿਬ ਜੋਤ ਸਿੰਘ ਉਮਰ 12 ਸਾਲ ਵਾਸੀ ਕੋਟਲਾ ਭਾਈਕੇ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ ਦਾ ਇੰਜਣ ਮੰਡੀ ਗੋਬਿੰਦਗੜ੍ਹ ਤੋਂ ਰਾਜਪੁਰਾ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਹੁਕਮ ਚੰਦ ਆਪਣੇ ਪੁੱਤਰ ਸਾਹਿਬ ਜੋਤ ਨਾਲ ਰੇਲਵੇ ਲਾਈਨ ਨੂੰ ਪਾਰ ਕਰਨ ਲੱਗਿਆ ਤਾਂ ਦੋਵੇਂ ਰੇਲ ਇੰਜਣ ਦੀ ਲਪੇਟ ਵਿਚ ਆ ਗਏ। ਰੇਲਵੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਤੋਂ ਬਾਅਦ ਜੀ. ਆਰ. ਪੀ. ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵਲੋਂ ਦੋਵੇਂ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਹੁਕਮ ਚੰਦ ਦਾ ਘਰ ਰੇਲਵੇ ਲਾਈਨ ਦੇ ਕੋਲ ਹੈ। ਜਿਸ ਕਾਰਨ ਉਹ ਇਧਰੋਂ ਉਧਰ ਜਾਣ ਦੇ ਲਈ ਰੇਲ ਲਾਈਨ ਪਾਰ ਕਰਦੇ ਸਨ। ਇਹ ਹਾਦਸਾ ਸੋਮਵਾਰ ਨੂੰ ਰੇਲ ਲਾਈਨ ਪਾਰ ਕਰਦੇ ਸਮੇਂ ਵਾਪਰਿਆ ਹੈ। ਦੋਵਾਂ ਦੀਆਂ ਦੇਹਾਂ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੁਲਿਸ ਵਲੋਂ ਇਸ ਮਾਮਲੇ ਦੇ ਸਬੰਧ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *