ਹਰਿਆਣਾ ਦੇ ਸੋਨੀਪਤ ਵਿੱਚ ਇਕ ਦੁਖ-ਦਾਈ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿੱਚ ਤਿੰਨ ਦੋਸਤਾਂ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਇੱਕ ਦੋਸਤ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਿਹਾ ਸੀ। ਉਨ੍ਹਾਂ ਦੇ ਮੋਟਰਸਾਈਕਲ ਨੂੰ ਇਕ ਕੈਂਟਰ ਨੇ ਟੱਕਰ ਮਾ-ਰ ਦਿੱਤੀ। ਉਨ੍ਹਾਂ ਤਿੰਨਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਤਿੰਨਾਂ ਵਿੱਚੋਂ ਕਿਸੇ ਦਾ ਵੀ ਅਜੇ ਤੱਕ ਵਿਆਹ ਨਹੀਂ ਹੋਇਆ ਸੀ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੀ ਸਰਹੱਦ ਉਤੇ ਪੈਂਦੇ ਪਿੰਡ ਸਿੰਘੂ ਦੇ ਰਹਿਣ ਵਾਲੇ ਅਜੀਤ ਉਰਫ਼ ਵਿਕੇਂਦਰ, ਸਤਪਾਲ ਉਰਫ਼ ਪੱਪੂ ਅਤੇ ਪਰਮਜੀਤ ਸਿੰਘ ਮੂਲ ਰੂਪ ਵਿੱਚ ਯੂਪੀ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਸੋਨੀਪਤ ਵਿੱਚ ਰਹਿੰਦੇ ਦੋਸਤ ਦਾ ਵਿਆਹ ਸਮਾਗਮ ਸੀ। ਇਹ ਤਿੰਨੋਂ ਮੋਟਰਸਾਈਕਲ ਉਤੇ ਸਵਾਰ ਹੋ ਕੇ ਸੋਨੀਪਤ ਦੇ ਪਟੇਲ ਨਗਰ ਵਿਚ ਚੱਲ ਰਹੇ ਸਮਾਗਮ ਵਿਚ ਪਹੁੰਚੇ ਸਨ।
ਜਦੋਂ ਉਹ ਵਿਆਹ ਦੀ ਪਾਰਟੀ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਬਹਾਲਗੜ੍ਹ ਚੌਕ ਉਤੇ ਇਕ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾ-ਰ ਦਿੱਤੀ। ਤਿੰਨੋਂ ਸੜਕ ਉਤੇ ਜਾਕੇ ਡਿੱਗ ਗਏ। ਨੇੜੇ ਦੇ ਲੋਕਾਂ ਵਲੋਂ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਦੋਂ ਤੱਕ ਤਿੰਨਾਂ ਦੀ ਮੌ-ਤ ਹੋ ਚੁੱਕੀ ਸੀ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਦੇਹਾਂ ਦਾ ਪੋਸਟ ਮਾਰਟਮ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕਰਵਾਇਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਅਜੀਤ ਉਰਫ ਵਿਕੇਂਦਰ, ਵਾਸੀ ਪਿੰਡ ਨੰਗਲਾ ਮਾਨ ਪੱਟੀ, ਜ਼ਿਲ੍ਹਾ ਫਰੂਖਾਬਾਦ, ਉੱਤਰ ਪ੍ਰਦੇਸ਼, ਸ਼ਾਹਜਹਾਂਪੁਰ ਦੇ ਪਿੰਡ ਭੈਂਸਠਾ ਖੁਰਦ ਵਾਸੀ ਸਤਪਾਲ ਸਿੰਘ ਉਰਫ ਪੱਪੂ ਅਤੇ ਭੜੇਰੀ ਵਾਸੀ ਪਰਮਜੀਤ ਇਕੱਠੇ ਰਹਿੰਦੇ ਸਨ। ਸਤਪਾਲ ਅਤੇ ਪਰਮਜੀਤ ਸੋਨੀਪਤ ਦੇ ਕੁੰਡਲੀ ਇਲਾਕੇ ਵਿੱਚ ਭਾਂਡੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਸਨ। ਇਨ੍ਹਾਂ ਦੋਵਾਂ ਨੇ ਵਿਕੇਂਦਰ ਨੂੰ ਖਾਣਾ ਬਣਾਉਣ ਲਈ ਆਪਣੇ ਕੋਲ ਰੱਖਿਆ ਹੋਇਆ ਸੀ।