ਪੰਜਾਬ ਵਿਚ ਜਿਲ੍ਹਾ ਫਰੀਦਕੋਟ ਦੀ ਭਾਨ ਸਿੰਘ ਕਲੋਨੀ ਦੇ ਰਹਿਣ ਵਾਲੇ ਨਿਰਮਲ ਸਿੰਘ ਉਮਰ 70 ਸਾਲ ਦੀ ਦੇਹ ਸਥਾਨਕ ਜਹਾਜ ਗਰਾਊਂਡ ਦੇ ਜੰਗਲੀ ਏਰੀਏ ਵਿਚੋਂ ਸ਼ੱ-ਕੀ ਹਾਲ ਵਿਚ ਮਿਲਣ ਉਤੇ ਡ-ਰ ਦਾ ਮਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ ਨੂੰ ਗੋ-ਲੀ ਲੱਗੀ ਹੋਈ ਸੀ ਅਤੇ ਉਸ ਦਾ ਲਾਇਸੈਂਸੀ ਪਿਸ-ਤੌਲ ਨੇੜੇ ਹੀ ਪਿਆ ਸੀ। ਪਹਿਲੀ ਨਜ਼ਰ ਤੋਂ ਇਸ ਨੂੰ ਖੁ-ਦ-ਕੁ-ਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਆਂਢੀਆਂ ਨੂੰ ਸ਼ੱ-ਕ ਹੈ ਕਿ ਨਿਰਮਲ ਸਿੰਘ ਦਾ ਕ-ਤ-ਲ ਕੀਤਾ ਗਿਆ ਹੈ ਕਿਉਂਕਿ ਮੌਕੇ ਉਤੋਂ ਉਸ ਦਾ ਮੋਬਾਈਲ ਫੋਨ ਵੀ ਨਹੀਂ ਮਿਲਿਆ।
ਸੂਚਨਾ ਮਿਲੀ ਤੋਂ ਬਾਅਦ ਪੁਲਿਸ ਫੋਰੈਂਸਿਕ ਟੀਮ ਨਾਲ ਮੌਕੇ ਉਤੇ ਪਹੁੰਚੀ ਅਤੇ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਪੂਰੇ ਮਾਮਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਮ੍ਰਿਤਕ ਨਿਰਮਲ ਸਿੰਘ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਮੌਕੇ ਉਤੇ ਪਹੁੰਚੇ ਮ੍ਰਿਤਕ ਨਿਰਮਲ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਪੁਲਿਸ ਵਲੋਂ ਸੂਚਿਤ ਕਰਨ ਤੋਂ ਬਾਅਦ ਉਹ ਇੱਥੇ ਪੁੱਜੇ ਹਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦਾ ਲੜਕਾ ਅਤੇ ਬੇਟੀ ਵਿਦੇਸ਼ ਵਿੱਚ ਰਹਿ ਰਹੇ ਹਨ ਅਤੇ ਉਹ ਇੱਥੇ ਆਪਣੀ ਪਤਨੀ ਨਾਲ ਇਕੱਲਾ ਰਹਿ ਰਿਹਾ ਸੀ ਅਤੇ ਕੋਆਪਰੇਟਿਵ ਸੁਸਾਇਟੀ ਦੇ ਇੰਸਪੈਕਟਰ ਦੇ ਅਹੁਦੇ ਉਤੋਂ ਸੇਵਾਮੁਕਤ ਹੋਇਆ ਸੀ। ਇਸ ਘਟਨਾ ਸਬੰਧੀ ਥਾਣਾ ਸਿਟੀ 2 ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰ ਤੋਂ ਇਹ ਮਾਮਲਾ ਖੁ-ਦ-ਕੁ-ਸ਼ੀ ਦਾ ਲੱਗ ਰਿਹਾ ਹੈ। ਫਿਲਹਾਲ ਸਾਰੇ ਤੱਥਾਂ ਇਕੱਠਿਆਂ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਹੋਣ ਤੋਂ ਬਾਅਦ ਹੀ ਪਤਾ ਚਲ ਸਕੇਗਾ ਕਿ ਸਚਾਈ ਕੀ ਹੈ।