ਪੰਜਾਬ ਦੇ ਲੁਧਿਆਣਾ ਨੇੜੇ ਖੰਨਾ ਵਿਚ ਇਕ ਨਿੱਜੀ ਕੰਪਨੀ ਦੇ ਬੀਮਾ ਏਜੰਟ ਨੇ ਕਰਜ਼ੇ ਤੋਂ ਦੁ-ਖੀ ਹੋ ਕੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਮਰ 35 ਸਾਲ ਵਾਸੀ ਬੰਤ ਕਲੋਨੀ, ਆਜ਼ਾਦ ਨਗਰ ਖੰਨਾ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੁਰਪ੍ਰੀਤ ਸਿੰਘ ਨੇ ਇੱਕ ਫਾਈਨਾਂਸਰ ਤੋਂ ਕਰਜ਼ਾ ਲਿਆ ਹੋਇਆ ਸੀ। ਜਿਸ ਨੂੰ ਉਹ ਵਾਪਸ ਨਹੀਂ ਮੋੜ ਸਕਿਆ। ਇਸ ਕਰਜ਼ੇ ਕਾਰਨ ਉਹ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿੰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਉਹ ਆਪਣੀ ਪਤਨੀ ਸੁਸ਼ਮਾ ਅਤੇ 13 ਸਾਲ ਦੇ ਪੁੱਤਰ ਨਾਲ ਕਮਰੇ ਵਿੱਚ ਟੀਵੀ ਦੇਖ ਰਿਹਾ ਸੀ। ਪਤਨੀ ਨੇ ਸੌਣ ਲਈ ਕਿਹਾ ਤਾਂ ਗੁਰਪ੍ਰੀਤ ਸਿੰਘ ਨੇ ਜੁਆਕ ਨੂੰ ਦੂਜੇ ਕਮਰੇ ਵਿੱਚ ਲੈ ਕੇ ਜਾਣ ਲਈ ਕਿਹਾ ਕਿ ਉਹ ਖੁਦ ਫਿਲਮ ਦੇਖ ਕੇ ਆ ਕੇ ਸੌਂ ਜਾਵੇਗਾ।
ਸੁਸ਼ਮਾ ਆਪਣੇ ਬੇਟੇ ਨਾਲ ਦੂਜੇ ਕਮਰੇ ਵਿੱਚ ਸੌਂ ਗਈ। ਕਰੀਬ ਡੇਢ ਘੰਟੇ ਤੱਕ ਜਦੋਂ ਗੁਰਪ੍ਰੀਤ ਸਿੰਘ ਕਮਰੇ ਵਿਚ ਸੌਣ ਲਈ ਨਹੀਂ ਆਇਆ ਤਾਂ ਉਸ ਦੀ ਪਤਨੀ ਚੈੱਕ ਕਰਨ ਲਈ ਬਾਹਰ ਗਈ। ਜਿਸ ਕਮਰੇ ਵਿਚ ਗੁਰਪ੍ਰੀਤ ਸਿੰਘ ਫਿਲਮ ਦੇਖ ਰਿਹਾ ਸੀ, ਉਸ ਕਮਰੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ।
ਜਦੋਂ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਗੁਰਪ੍ਰੀਤ ਸਿੰਘ ਪੱਖੇ ਨਾਲ ਲ-ਟ-ਕਿ-ਆ ਹੋਇਆ ਮਿਲਿਆ। ਪਰਿਵਾਰ ਵਾਲੇ ਜਦੋਂ ਤੱਕ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ, ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ।
ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਹਵਾਲੇ ਕੀਤੀ
ਇਸ ਮਾਮਲੇ ਸਬੰਧੀ ਪੁਲਿਸ ਵਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ। ਇਸ ਮੌਕੇ ਐਸ. ਐਚ. ਓ. ਹੇਮੰਤ ਮਲਹੋਤਰਾ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਗਈ ਹੈ। ਖੁ-ਦ-ਕੁ-ਸ਼ੀ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ।