ਉਧਾਰ ਦਿੱਤੇ ਸਮਾਨ ਦੇ ਪੈਸੇ ਨਾ ਮਿਲਣ ਕਾਰਨ, ਦੁ-ਖੀ ਕਰਿਆਨੇ ਦੇ ਦੁਕਾਨਦਾਰ ਨੇ ਕਰ ਲਿਆ ਦੁ-ਖ-ਦ ਕੰਮ, ਤਿਆਗੇ ਪ੍ਰਾਣ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਜਗਰਾਓਂ ਸ਼ਹਿਰ ਵਿਚ ਇਕ ਦੁਕਾਨਦਾਰ ਨੇ ਉਧਾਰ ਦਿੱਤੇ ਰਾਸ਼ਨ ਦੀ ਰਕਮ ਨਾ ਮਿਲਣ ਉਤੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਹ ਘ-ਟ-ਨਾ ਸ਼ਹੀਦ ਊਧਮ ਸਿੰਘ ਨਗਰ ਦੇ ਅਨਾਰਕਲੀ ਬਾਜ਼ਾਰ ਦੇ ਨੀਮਵਾਲੀ ਗਲੀ ਮੁਹੱਲੇ ਵਿੱਚ ਵਾਪਰੀ ਹੈ। ਮ੍ਰਿਤਕ ਦੀ ਪਹਿਚਾਣ ਸੰਨੀ ਮਾਣਿਕ ​​ਉਮਰ 38 ਸਾਲ ਦੇ ਰੂਪ ਵਜੋਂ ਹੋਈ ਹੈ।

ਇਸ ਘ-ਟ-ਨਾ ਦਾ ਪਤਾ ਲੱਗਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਪਿਓ ਅਤੇ ਪੁੱਤਾਂ ਸਮੇਤ 5 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਧੀਰਜ ਮਲਹੋਤਰਾ, ਪ੍ਰਿੰਸ ਮਲਹੋਤਰਾ, ਵਿਪਨ ਮਲਹੋਤਰਾ, ਬਲਦੇਵ ਸਿੰਘ ਅਤੇ ਭੱਲਾ ਦੇ ਰੂਪ ਵਜੋਂ ਹੋਈ ਹੈ।

ਪਿਉ ਅਤੇ ਪੁੱਤਰ ਨਾਲ 17 ਲੱਖ ਰੁਪਏ ਦਾ ਸੀ ਲੈਣ-ਦੇਣ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਨੂਪ ਮਾਣਿਕ ​​ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ ਕਰਿਆਨੇ ਦੀ ਦੁਕਾਨ ਅੱਡਾ ਰਾਏਕੋਟ ਦੇ ਨੇੜੇ ਹੈ। ਦੋਸ਼ੀ ਪਿਓ ਅਤੇ ਪੁੱਤਰਾਂ ਨੇ ਤਾਲਾਬੰਦੀ (ਲੌਕਡਾਉਨ) ਦੌਰਾਨ ਉਸ ਦੀ ਦੁਕਾਨ ਤੋਂ ਕਾਫੀ ਰਾਸ਼ਨ ਖਰੀਦਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਲੈਣ-ਦੇਣ ਸ਼ੁਰੂ ਹੋ ਗਿਆ। ਇਸ ਕਾਰਨ 17 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋਸ਼ੀਆਂ ਨਾਲ ਝ-ਗ-ੜਾ ਚੱਲਣ ਲੱਗਿਆ। ਇਸ ਕਾਰਨ ਉਸ ਦਾ ਲੜਕਾ ਸੰਨੀ ਮਾਣਿਕ ​​ਪ੍ਰੇ-ਸ਼ਾ-ਨ ਰਹਿਣ ਲੱਗ ਪਿਆ।

10 ਲੱਖ ਰੁਪਏ ਦੇਣ ਦੀ ਬਜਾਏ, ਕੇਟਰਰ ਵਾਲਾ ਧ-ਮ-ਕੀ-ਆਂ ਦੇਣ ਲੱਗਿਆ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਸੇ ਤਰ੍ਹਾਂ ਜਗਰਾਉਂ ਦਾ ਰਹਿਣ ਵਾਲਾ ਭੱਲਾ ਪਿੰਡ ਰੂਮੀ ਵਿੱਚ ਕੇਟਰਿੰਗ ਦਾ ਕੰਮ ਕਰਦਾ ਸੀ। ਜਿਸ ਉਤੇ ਰਾਸ਼ਨ ਦੇ 10 ਲੱਖ ਰੁਪਏ ਬਕਾਇਆ ਸਨ। ਜਦੋਂ ਵੀ ਉਸ ਦੇ ਲੜਕੇ ਨੇ ਪੈਸੇ ਮੰਗੇ ਤਾਂ ਦੋਸ਼ੀ ਉਸ ਨੂੰ ਧ-ਮ-ਕੀ-ਆਂ ਦਿੰਦੇ ਸਨ ਕਿ ਉਹ ਜੋ ਮਰਜ਼ੀ ਕਰ ਲਵੋ, ਅਸੀਂ ਪੈਸੇ ਨਹੀਂ ਦੇਵਾਂਗੇ।

ਚੈਕ ਵਾਪਿਸ ਕਰਨ ਦੀ ਬਜਾਏ ਧਮ-ਕਾ-ਇਆ

ਉਸ ਦੇ ਲੜਕੇ ਨੇ ਕੋਠੇ ਰਹਿਲਾਂ ਦੇ ਰਹਿਣ ਵਾਲੇ ਬਲਦੇਵ ਸਿੰਘ ਤੋਂ ਪੈਸੇ ਲੈ ਲਏ ਹੋਏ ਸਨ। ਜਿਸ ਕਾਰਨ ਉਸ ਦਾ ਚੈੱਕ ਦੋਸ਼ੀ ਕੋਲ ਪਿਆ ਸੀ। ਜਿਸ ਨੂੰ ਉਹ ਵਾਪਸ ਨਹੀਂ ਮੋੜ ਰਿਹਾ ਸੀ। ਉਲਟਾ ਦੋਸ਼ੀ ਧ-ਮ-ਕੀ-ਆਂ ਦੇ ਰਿਹਾ ਸੀ। ਜਿਸ ਕਾਰਨ ਉਸ ਦਾ ਪੁੱਤਰ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ। ਇਸ ਕਾਰਨ ਉਹ ਅਕਸਰ ਮ-ਰ-ਨ ਦੀ ਗੱਲ ਕਰਦਾ ਸੀ। ਪਰ, ਉਹ ਕਿਸੇ ਤਰ੍ਹਾਂ ਆਪਣੇ ਬੇਟੇ ਨੂੰ ਸਮਝਾ ਦਿੰਦਾ ਸੀ।

ਮ੍ਰਿਤਕ ਦੇ ਹੈ, ਇਕ ਬੇਟਾ ਅਤੇ ਇਕ ਬੇਟੀ

ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਜਦੋਂ ਨੂੰਹ ਡਿਊਟੀ ਲਈ ਚਲੀ ਗਈ ਤਾਂ ਸੰਨੀ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਉਸ ਨੇ ਇੱਕ ਸੁ-ਸਾ-ਈ-ਡ ਨੋਟ ਵੀ ਛੱਡਿਆ ਹੈ। ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਮ੍ਰਿਤਕ ਸੰਨੀ ਦੇ ਇਕ ਪੁੱਤਰ ਅਤੇ ਇਕ ਧੀ ਹੈ।

Leave a Reply

Your email address will not be published. Required fields are marked *