ਘਰ ਦੀ ਪਾਲਤੂ ਬਿੱਲੀ ਬਣੀ, ਪਿਓ ਅਤੇ ਪੁੱਤ ਲਈ ਕਾਲ, ਇਕ ਹਫਤੇ ਵਿਚ ਹੀ ਦੋਵਾਂ ਨੇ ਤਿਆਗ ਦਿੱਤੇ ਪ੍ਰਾਣ

Punjab

ਉੱਤਰ ਪ੍ਰਦੇਸ਼ (UP) ਦੇ ਕਾਨਪੁਰ ਦੇਹਾਤ ਵਿਚ ਪਾਲਤੂ ਬਿੱਲੀ ਦੇ ਕੱ-ਟ-ਣ ਨਾਲ ਇਕ ਹਫਤੇ ਵਿਚ ਇਕ ਹੀ ਘਰ ਵਿਚ ਦੋ ਲੋਕਾਂ ਦੀ ਮੌ-ਤ ਹੋ ਗਈ। ਕਾਨਪੁਰ ਦੇਹਾਤ ਦੇ ਅਕਬਰਪੁਰ ਸ਼ਹਿਰ ਵਿਚ ਇਕ ਹਫਤੇ ਵਿਚ ਪਿਓ ਅਤੇ ਪੁੱਤ ਦੀ ਮੌ-ਤ ਹੋਣ ਕਾਰਨ ਹੜ-ਕੰਪ ਫੈਲ ਗਿਆ ਹੈ। ਇਹ ਦੋਵੇਂ ਮੌ-ਤਾਂ ਪਾਲਤੂ ਬਿੱਲੀ ਦੇ ਕੱ-ਟ-ਣ ਕਾਰਨ ਹੋਈਆਂ ਹਨ। ਹੁਣ ਆਸਪਾਸ ਰਹਿਣ ਵਾਲੇ ਹੋਰ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਹੈ। ਡਰ ਇਹ ਬਣਿਆ ਹੋਇਆ ਹੈ ਕਿ ਬਿੱਲੀ ਕਿਸੇ ਹੋਰ ਨੂੰ ਵੀ ਕੱ-ਟ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਬਿੱਲੀ ਨੂੰ ਇਕ ਆਵਾਰਾ ਪਾ-ਗ-ਲ ਕੁੱਤੇ ਨੇ ਕੱ-ਟ (ਵੱਢ) ਦਿੱਤਾ ਸੀ।

ਇਸ ਨਾਲ ਬਿੱਲੀ ਵਿੱਚ ਰੈਬੀਜ਼ ਦੇ ਲੱਛਣ ਪੈਦਾ ਹੋ ਗਏ। ਬਿੱਲੀ ਨੇ ਘਰ ਦੇ ਕਈ ਲੋਕਾਂ ਨੂੰ ਕੱ-ਟਿ-ਆ। ਇਸ ਕਾਰਨ ਪਰਿਵਾਰਕ ਮੈਂਬਰ ਰੈਬੀਜ਼ ਦਾ ਸ਼ਿ-ਕਾ-ਰ ਹੋ ਗਏ। ਇਨ੍ਹਾਂ ਮ੍ਰਿਤਕਾਂ ਵਿੱਚ ਪੁੱਤਰ ਨੋਇਡਾ ਵਿੱਚ ਕੰਮ ਕਰਦਾ ਸੀ ਜਦੋਂ ਕਿ ਪਿਤਾ ਇੱਕ ਸਰਕਾਰੀ ਜੂਨੀਅਰ ਹਾਈ ਸਕੂਲ ਵਿੱਚ ਹੈੱਡਮਾਸਟਰ ਸੀ। ਪੂਰੇ ਪਰਿਵਾਰ (ਜਿਸ ਵਿਚ ਦੋ ਮੌ-ਤਾਂ ਹੋਈਆਂ ਸਨ) ਨੂੰ ਹੁਣ ਜਾਂਚ ਲਈ ਕਾਨਪੁਰ ਮਹਾਂਨਗਰ ਭੇਜਿਆ ਗਿਆ ਹੈ।

ਅਸਲ ਵਿਚ, ਕਾਨਪੁਰ ਦੇ ਅਕਬਰਪੁਰ ਸ਼ਹਿਰ ਦੇ ਰਹਿਣ ਵਾਲੇ ਇਮਤਿਆਜ਼ੂਦੀਨ ਨੇ ਆਪਣੇ ਘਰ ਇੱਕ ਬਿੱਲੀ ਰੱਖੀ ਹੋਈ ਸੀ। ਇਸੇ ਬਿੱਲੀ ਨੇ ਅਜ਼ੀਮ ਅਖਤਰ ਉਰਫ਼ ਅੱਜੂ ਨੂੰ ਕੱ-ਟ ਦਿੱਤਾ। ਸ਼ੁਰੂਆਤੀ ਦੌਰ ਵਿਚ ਉਸ ਨੂੰ ਕੁਝ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਕ ਮਹੀਨਾ ਪਹਿਲਾਂ ਉਹ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਲਈ ਭੋਪਾਲ ਗਿਆ ਸੀ, ਜਿਸ ਕਾਰਨ ਉਹ ਕਾਫੀ ਖ੍ਰੀਦਦਾਰੀ ਕੀਤੀ, ਪਰ ਭੋਪਾਲ ਵਿਚ ਹੀ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ। ਪਰ ਅੱਜੂ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਲੱਗਦਾ ਹੈ ਕਿ ਉਸ ਨੂੰ ਬਿੱਲੀ ਨੇ ਕੱ-ਟ ਲਿਆ ਸੀ। ਉਸ ਦਾ ਜ਼-ਹਿ-ਰ ਫੈਲ ਗਿਆ ਹੈ। ਪਰਿਵਾਰਕ ਮੈਂਬਰ ਉਸ ਦਾ ਇਲਾਜ ਕਰਾਉਂਦੇ ਰਹੇ ਪਰ ਇਲਾਜ ਦੌਰਾਨ ਅੱਜੂ ਦੀ ਮੌ-ਤ ਹੋ ਗਈ।

ਆਪਣੇ ਪੁੱਤਰ ਦੀ ਮੌ-ਤ ਦਾ ਇਮਤਿਆਜ਼ੂਦੀਨ ਉਤੇ ਡੂੰਘਾ ਅਸਰ ਪਿਆ ਅਤੇ ਉਹ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਰੋਣ ਲੱਗਦਾ ਸੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਪਿਆ ਸੀ। ਗੁਆਂਢੀ ਲੋਕਾਂ ਨੇ ਦੱਸਿਆ ਕਿ ਉਸ ਨੂੰ ਵੀ ਵਾਇਰਸ ਹੋ ਗਿਆ ਸੀ ਅਤੇ ਉਹ ਵੀ ਰੈਬੀਜ਼ ਦਾ ਸ਼ਿ-ਕਾ-ਰ ਹੋ ਗਿਆ ਸੀ। ਉਸ ਨੇ ਕਈ ਵਾਰ ਇਲਾਜ ਲਈ ਦਿਖਾਇਆ ਪਰ ਕਿਤੋਂ ਵੀ ਕੋਈ ਫਾਇਦਾ ਨਹੀਂ ਹੋਇਆ ਅਤੇ ਉਸ ਦੀ ਵੀ ਆਪਣੇ ਪੁੱਤਰ ਦੀ ਮੌ-ਤ ਤੋਂ ਕੁਝ ਦਿਨਾਂ ਬਾਅਦ ਹੀ ਮੌ-ਤ ਹੋ ਗਈ। ਇਨ੍ਹਾਂ ਲਗਾਤਾਰ ਹੋਈਆਂ ਦੋ ਮੌ-ਤਾਂ ਕਾਰਨ ਪੂਰੇ ਇਲਾਕੇ ਵਿਚ ਸੋਗ ਛਾ ਗਿਆ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜਾਂਚ ਲਈ ਕਾਨਪੁਰ ਮਹਾਨਗਰ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *