ਪੰਜਾਬ ਤੋਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਨੌਜਵਾਨ ਦੀ ਇਕ ਸੜਕ ਹਾਦਸੇ ਵਿੱਚ ਮੌ-ਤ ਹੋ ਜਾਣ ਦਾ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪਾਲਦੀ ਦਾ ਇੱਕ ਨੌਜਵਾਨ ਦਲਵੀਰ ਸਿੰਘ ਉਮਰ 23 ਸਾਲ ਇਟਲੀ ਗਿਆ ਹੋਇਆ ਸੀ। ਇਟਲੀ ਦੇ ਵੇਰੋਨਾ ਨੇੜੇ ਨੋਗਾਰਾ ਸ਼ਹਿਰ ਵਿੱਚ ਸਵੇਰ ਦੇ 5.30 ਵਜੇ ਦੇ ਕਰੀਬ ਹੋਏ ਇੱਕ ਸੜਕ ਹਾਦਸੇ ਵਿੱਚ ਦਲਵੀਰ ਸਿੰਘ ਦੀ ਮੌ-ਤ ਹੋ ਗਈ। ਬੀਤੇ ਦਿਨੀਂ ਸਵੇਰੇ ਜਦੋਂ ਇਹ ਨੌਜਵਾਨ ਇਟਲੀ ਦੇ ਸ਼ਹਿਰ ਨੋਗਰਾ ਨੇੜੇ ਸੜਕ ਉਤੇ ਆਪਣੀ ਕਾਰ ਵਿਚ ਜਾ ਰਿਹਾ ਸੀ ਤਾਂ ਸੜਕ ਉਤੇ ਜਾ ਰਹੇ ਇੱਕ ਟ੍ਰੈਕਟਰ ਨਾਲ ਉਸ ਦੀ ਕਾਰ ਦਾ ਅਗਲਾ ਹਿੱਸਾ ਟਕਰਾ ਗਿਆ।
ਇਸ ਘ-ਟ-ਨਾ ਦੀ ਸੂਚਨਾ ਮਿਲਦੇ ਸਾਰ ਹੀ ਸਿਹਤ ਵਿਭਾਗ ਇਟਲੀ ਅਤੇ ਹੋਰ ਸੁਰੱਖਿਆ ਟੀਮਾਂ ਤੁਰੰਤ ਮੌਕੇ ਉਤੇ ਪਹੁੰਚ ਗਈਆਂ, ਪਰ ਦਲਵੀਰ ਸਿੰਘ ਦਾ ਸਰੀਰ ਗੰਭੀਰ ਜ਼ਖਮੀ ਹੋਣ ਦੇ ਕਾਰਨ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਮ੍ਰਿਤਕ ਨੌਜਵਾਨ ਦਲਵੀਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਦੇ ਸੁਖਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਇਕ-ਲੌਤਾ ਪੁੱਤਰ ਸੀ।
ਆਪਣੇ ਬੇਟੇ ਨਾਲ ਵਾਪਰੇ ਦੁਖਾਂਤ ਭਰੇ ਹਾਦਸੇ ਦੀ ਖਬਰ ਸੁਣ ਕੇ ਪਰਿਵਾਰ ਵਿਚ ਮਾਤਮ ਛਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦਲਵੀਰ ਸਿੰਘ ਨੇ 6 ਜਨਵਰੀ ਨੂੰ ਆਪਣੀ ਮਾਂ ਨੂੰ ਮਿਲਣ ਲਈ ਪੰਜਾਬ ਆਉਣਾ ਸੀ। ਦੁਖੀ ਹਿਰਦੇ ਨਾਲ ਗੱਲ ਕਰਦੇ ਹੋਏ ਨੌਜਵਾਨ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਦਲਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇਗਾ। ਉਸ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਪਾਲਦੀ ਵਿੱਚ ਹੀ ਕੀਤਾ ਜਾਵੇਗਾ।