ਪਿਓ ਨੇ ਨੌਜਵਾਨ ਪੁੱ-ਤ ਨਾਲ ਕੀਤਾ, ਦੁ-ਖ-ਦ ਕਾਰ-ਨਾਮਾ, ਇਲਾਜ ਦੌਰਾਨ ਤਿਆਗੇ ਪ੍ਰਾਣ, ਮਾਂ ਨੇ ਕੀਤਾ ਹੈਰਾਨ ਕਰਨ ਵਾਲਾ ਇਹ ਖੁ-ਲਾ-ਸਾ

Punjab

ਜਿਲ੍ਹਾ ਮੁਕਤਸਰ ਸਾਹਿਬ (ਪੰਜਾਬ) ਮਲੋਟ ਦੇ ਨੇੜਲੇ ਪਿੰਡ ਧੌਲਾ ਵਿੱਚ ਵੀਰਵਾਰ ਸਵੇਰੇ ਇੱਕ 19 ਸਾਲਾ ਨੌਜਵਾਨ ਨੂੰ ਉਸ ਦੇ ਪਿਤਾ ਅਤੇ ਚਾਚੇ ਦੀ ਬੰ-ਦੂ-ਕ ਤੋਂ ਗੋ-ਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਅੱਜ ਸਵੇਰੇ-ਸਵੇਰੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌ-ਤ ਹੋ ਗਈ। ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨ ਦੇ ਆਧਾਰ ਉਤੇ ਪਿਤਾ ਅਤੇ ਚਾਚੇ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਨੂੰ ਸ਼ੱ-ਕ ਸੀ ਕਿ ਲਾਡਾਂ ਪਿਆਰਾਂ ਨਾਲ ਪਾਲਿਆ ਇਹ ਇਕ-ਲੌਤਾ ਪੁੱਤਰ ਉਸ ਦੀ ਔਲਾਦ ਨਹੀਂ ਹੈ।

ਜਿਸ ਦੇ ਕਾਰਨ ਉਸ ਨੇ ਆਪਣੇ ਭਰਾ ਨਾਲ ਮਿਲ ਕੇ ਇਸ ਵਾ-ਰ-ਦਾ-ਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮ੍ਰਿਤਕ ਮਨਜੋਤ ਸਿੰਘ ਦੀ ਮਾਤਾ ਪੁਸ਼ਪਿੰਦਰ ਕੌਰ ਦੇ ਬਿਆਨਾਂ ਉਤੇ ਮ੍ਰਿਤਕ ਦੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚੇ ਰੇਸ਼ਮ ਸਿੰਘ ਪੁੱਤਰ ਨਾਇਬ ਸਿੰਘ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ ਮਨਜੋਤ ਸਿੰਘ ਪੁੱਤਰ ਸ਼ਿਵਰਾਜ ਸਿੰਘ ਵਾਸੀ ਧੌਲਾ ਨੂੰ ਉਸ ਦੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚਾ ਰੇਸ਼ਮ ਸਿੰਘ ਨੇ ਸੁੱਤੇ ਪਏ ਨੂੰ ਗੋ-ਲੀ-ਆਂ ਮਾ-ਰੀ-ਆਂ ਸਨ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਨੌਜਵਾਨ ਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਉਸ ਦੇ ਪਿਤਾ ਅਤੇ ਚਾਚਾ ਉਸ ਵੱਲ ਬੰ-ਦੂ-ਕ ਤਾਣ ਕੇ ਖੜ੍ਹੇ ਸਨ। ਜਦੋਂ ਨੌਜਵਾਨ ਨੇ ਆਪਣੇ ਪਿਤਾ ਨੂੰ ਸਮਝਾਇਆ ਤਾਂ ਉਸ ਨੇ ਗੋ-ਲੀ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਨੌਜਵਾਨ ਦੇ ਢਿੱਡ ਉਤੇ ਹੋਏ ਜ਼ਖਮਾਂ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਉਸ ਨੂੰ ਦੋ ਗੋ-ਲੀ-ਆਂ ਲੱਗੀਆਂ ਸਨ ਪਰ ਡਾਕਟਰਾਂ ਅਨੁਸਾਰ ਮ੍ਰਿਤਕ ਨੂੰ ਸਿਰਫ਼ ਇੱਕ ਗੋ-ਲੀ ਲੱਗੀ ਸੀ।

ਇਹ ਵੀ ਖੁ-ਲਾ-ਸਾ ਹੋਇਆ ਹੈ ਕਿ ਗੋ-ਲੀ ਚਲਾਉਣ ਤੋਂ ਪਹਿਲਾਂ ਚਾਚਾ ਰੇਸ਼ਮ ਸਿੰਘ ਨੇ ਉਸ ਦੇ ਪੇਟ ਉਤੇ ਕਿਸੀ ਤਿੱਖੀ ਚੀਜ ਨਾਲ ਵਾਰ ਕੀਤਾ ਸੀ। ਹਾਲਾਂਕਿ ਮ੍ਰਿਤਕ ਨੂੰ ਪਹਿਲਾਂ ਪੋਸਟ ਮਾਰਟਮ ਲਈ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਬਾਅਦ ਵਿਚ ਦੇਹ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਦੇ ਬੋਰਡ ਵੱਲੋਂ ਪੋਸਟ ਮਾਰਟਮ ਕਰਿਆ ਜਾਵੇਗਾ।

ਇਸ ਮਾਮਲੇ ਸਬੰਧੀ ਥਾਣਾ ਲੰਬੀ ਦੇ ਮੁੱਖ ਅਫਸਰ ਥਾਣੇਦਾਰ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਕ-ਤ-ਲ ਦਾ ਕਾਰਨ ਇਹ ਸੀ ਕਿ ਮ੍ਰਿਤਕ ਦੇ ਪਿਤਾ ਨੂੰ ਸ਼ੱ-ਕ ਸੀ ਕਿ ਮਨਜੋਤ ਸਿੰਘ ਉਸ ਦੀ ਔਲਾਦ ਨਹੀਂ ਹੈ, ਜਿਸ ਕਾਰਨ ਉਸ ਨੇ ਇਹ ਗੱਲ 20 ਸਾਲ ਤੱਕ ਆਪਣੇ ਦਿਲ ਵਿੱਚ ਰੱਖੀ ਅਤੇ ਮਾਮਲੇ ਦਾ ਅੰਤ ਏਨਾ ਦ-ਰ-ਦ-ਨਾ-ਕ ਹੋਇਆ ਕਿ ਜਿਸ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਮਨਜੋਤ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ ਅਤੇ ਉਸ ਨੇ 10 ਦਸੰਬਰ ਨੂੰ ਕੈਨੇਡਾ ਜਾਣਾ ਸੀ।

Leave a Reply

Your email address will not be published. Required fields are marked *