ਪੰਜਾਬ ਵਿਚ ਜਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਕਲਾਂ ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਪਿੰਡ ਖਿਆਲਾ ਕਲਾਂ ਵਿੱਚ ਕਰਜ਼ੇ ਤੋਂ ਦੁ-ਖੀ ਕਿਸਾਨ ਮੇਵਾ ਸਿੰਘ ਉਮਰ 55 ਸਾਲ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਢਾਈ ਏਕੜ ਰਕਬੇ ਦਾ ਮਾਲਕ ਸੀ ਅਤੇ ਉਹ ਕਰੀਬ 5 ਲੱਖ ਰੁਪਏ ਦਾ ਕਰ-ਜ਼ਾਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਿਸਾਨ ਦੀ ਪਿਛਲੇ ਸਾਲ ਫ਼ਸਲ ਖਰਾਬ ਹੋ ਗਈ ਸੀ। ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਉਹ ਲਗਾਤਾਰ ਪ੍ਰੇ-ਸ਼ਾ-ਨ ਰਹਿੰਦਾ ਸੀ ਅਤੇ ਅਖੀਰ ਨੂੰ ਕਰਜ਼ੇ ਕਾਰਨ ਆਪਣੀ ਜਿੰਦਗੀ ਨੂੰ ਅਲਵਿਦਾ ਕਹਿ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਨੂੰ ਕਰਜ਼ਦਾਰ ਛੱਡ ਗਿਆ ਹੈ।
ਇਸ ਮਾਮਲੇ ਬਾਰੇ ਬੀ. ਕੇ. ਯੂ. ਏਕਤਾ ਸਿੱਧੂਪੁਰ ਦੇ ਆਗੂ ਜਗਦੇਵ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਕ-ਰ-ਜ਼ੇ ਪ੍ਰੇ-ਸ਼ਾ-ਨੀ ਦੇ ਚੱਲਦਿਆਂ ਕਿਸਾਨ ਮੇਵਾ ਸਿੰਘ ਨੇ ਵੀਰਵਾਰ ਸ਼ਾਮ ਨੂੰ ਆਪਣੇ ਘਰ ਵਿੱਚ ਹੀ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਦੋ ਪੁੱਤਰ ਅਤੇ ਇੱਕ ਧੀ ਦਾ ਪਿਤਾ ਸੀ। ਜਗਦੇਵ ਸਿੰਘ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਨਿੰਦਿਆ ਕਰਦਿਆਂ ਸਰਕਾਰ ਤੋਂ ਮੇਵਾ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਹੋਰ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਅਪੀਲ ਕੀਤੀ ਹੈ।