ਮੋਟਰਸਾਇਕਲ ਨੂੰ ਬਚਾਉਣ ਦੀ ਕੋਸ਼ਿਸ਼ ਦੇ ਦੌਰਾਨ ਰਾਜਸਥਾਨ ਬਹਿਰੋੜ ਨਾਰਨੌਲ ਰਾਜ ਮਾਰਗ ਉਤੇ ਪਿੰਡ ਬਿਜੋਰਾਵਾਸ ਦੇ ਨੇੜੇ ਸਕਾਰਪੀਓ ਗੱਡੀ ਦੀ ਬਿਜਲੀ ਦੇ ਖੰਭੇ ਨਾਲ ਟੱ-ਕ-ਰ ਹੋ ਗਈ। ਜਿਸ ਵਿਚ ਇਕ ਨੌਜਵਾਨ ਦੀ ਮੌਕੇ ਉਤੇ ਹੀ ਦੁਖ-ਦਾਈ ਮੌ-ਤ ਹੋ ਗਈ, ਜਦੋਂ ਕਿ ਦੋ ਨੌਜਵਾਨਾਂ ਨੂੰ ਅੰਦਰੂਨੀ ਸੱ-ਟਾਂ ਲੱਗ ਗਈਆਂ ਹਨ। ਸਕਾਰਪੀਓ ਵਿੱਚ 7 ਦੇ ਕਰੀਬ ਦੋਸਤ ਸਵਾਰ ਸਨ ਅਤੇ ਇਹ ਸਾਰੇ ਆਪਣੇ ਦੋਸਤ ਦੀ ਭੈਣ ਦੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਜਖਰਾਣਾ ਤੋਂ ਗੋਕੁਲਪੁਰ ਦੇ ਲਈ ਜਾ ਰਹੇ ਸਨ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਹਿਰੋੜ ਸਦਰ ਥਾਣੇ ਦੇ ਏ. ਐਸ. ਆਈ. ਜੈਪਾਲ ਸਿੰਘ ਨੇ ਦੱਸਿਆ ਕਿ ਪਿੰਡ ਬਿਜੌਰਵਾਸ ਨੇੜੇ ਹਾਦਸੇ ਦੀ ਸੂਚਨਾ ਮਿਲੀ ਸੀ। ਇਸ ਹਾਦਸੇ ਵਿੱਚ ਮੋਨੂੰ ਉਮਰ 22 ਸਾਲ ਪੁੱਤਰ ਮੋਨੀਰਾਮ ਯਾਦਵ ਵਾਸੀ ਪਿੰਡ ਜਖਰਾਣਾ ਦੀ ਮੌਕੇ ਉਤੇ ਹੀ ਦੁਖ-ਦਾਈ ਮੌ-ਤ ਹੋ ਗਈ। ਸਥਾਨਕ ਅਤੇ ਰਾਹਗੀਰ ਲੋਕਾਂ ਨੇ ਉਸ ਨੂੰ ਗੰਭੀਰ ਹਾਲ ਵਿੱਚ ਇੱਕ ਨਿੱਜੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਅੱਗੇ ਏ. ਐਸ. ਆਈ. ਨੇ ਦੱਸਿਆ ਕਿ ਪਿੰਡ ਵਾਸੀ ਤੋਂ ਮਿਲੀ ਸੂਚਨਾ ਤੋਂ ਪਤਾ ਲੱਗਿਆ ਹੈ ਕਿ ਪਿੰਡ ਜਖਰਾਣਾ ਦੇ ਰਹਿਣ ਵਾਲੇ ਸੁਰਿੰਦਰ ਦੀ ਲੜਕੀ ਦਾ ਵਿਆਹ ਹੈ। ਸਾਰੇ ਦੋਸਤਾਂ ਨੇ ਸਕਾਰਪੀਓ ਕਾਰ ਕਿਰਾਏ ਉਤੇ ਲਈ ਸੀ ਅਤੇ ਉਹ ਵੀ ਵਿਆਹ ਵਿਚ ਸ਼ਾਮਲ ਹੋਣ ਜਾ ਰਹੇ ਸਨ। ਇਸ ਹਾਦਸੇ ਵਿੱਚ ਨੌਜਵਾਨ ਮੋਨੂੰ ਦੀ ਮੌ-ਤ ਹੋ ਗਈ। ਜਦੋਂ ਕਿ ਅੰਕਿਤ ਉਮਰ 23 ਸਾਲ ਪੁੱਤਰ ਵਿਨੋਦ ਸਵਾਮੀ ਅਤੇ ਵਿਪਨ ਉਮਰ 20 ਸਾਲ ਪੁੱਤਰ ਵਿਜੇਪਾਲ ਯਾਦਵ ਵਾਸੀ ਪਿੰਡ ਜਖਰਾਣਾ ਦੇ ਪਿੱਠ ਉਤੇ ਸੱ-ਟਾਂ ਲੱਗੀਆਂ ਹਨ। ਅੰਕਿਤ ਸਵਾਮੀ ਨੇ ਦੱਸਿਆ ਕਿ ਕਾਰ ਵਿੱਚ 7 ਦੇ ਕਰੀਬ ਨੌਜਵਾਨ ਸਵਾਰ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿ-ਆ-ਨ-ਕ ਸੀ ਕਿ ਸਕਾਰਪੀਓ ਕਾਰ ਬਿਜਲੀ ਦੇ ਖੰਭੇ ਨਾਲ ਟ-ਕ-ਰਾ ਕੇ ਤਿੰਨ ਪਲਟੀਆਂ ਖਾ ਗਈ। ਗੱਡੀ ਦੇ ਚਾਰੇ ਪਹੀਏ ਉਪਰ ਹੋ ਗਏ। ਧ-ਮਾ-ਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮਦਦ ਲਈ ਆਏ। ਉਕਤ ਰਾਹਗੀਰਾਂ ਵਲੋਂ ਵੀ ਆਪਣੇ ਵਾਹਨਾਂ ਨੂੰ ਰੋਕ ਕੇ ਗੱਡੀ ਦੇ ਅੰਦਰ ਫਸੇ ਸਾਰੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ।