20 ਦਿਨ ਪਹਿਲਾਂ, ਪੜ੍ਹਨ ਲਈ ਵਿਦੇਸ਼ ਗਏ ਨੌਜਵਾਨ ਨੇ, ਤਿਆਗੇ ਪ੍ਰਾਣ, ਘਰ ਵਿਚ ਸੋਗ, ਦੱਸਿਆ ਜਾ ਰਿਹਾ ਹੈ ਇਹ ਕਾਰਨ

Punjab

ਵਿਦੇਸ਼ੀ ਧਰਤੀ (ਯੂਕੇ) ਇੰਗਲੈਂਡ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਲਕਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਬੁਲਾਰਾ ਹਲਕਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੀ ਮੌ-ਤ ਦੀ ਦੁਖ-ਦਾਈ ਸੂਚਨਾ ਪਿੰਡ ਪਹੁੰਚਣ ਤੋਂ ਬਾਅਦ ਘਰ ਅਤੇ ਇਲਾਕੇ ਵਿਚ ਸੋਗ ਦਾ ਮਾਹੌਲ ਛਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਲਕਸ਼ਦੀਪ ਸਿੰਘ ਸਿਰਫ 20 ਦਿਨ ਪਹਿਲਾਂ ਹੀ ਯੂ. ਕੇ. (ਇੰਗਲੈਂਡ) ਗਿਆ ਸੀ ਅਤੇ ਉਥੇ ਤਿੰਨ ਦਿਨਾਂ ਤੋਂ ਬਿਮਾਰ ਸੀ।

ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਲਕਸ਼ਦੀਪ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੂੰ ਅੰਗਰੇਜ਼ੀ ਦੇ ਆਧਾਰ ਉਤੇ ਹੀ ਯੂ. ਕੇ. ਦਾ ਵੀਜ਼ਾ ਮਿਲਿਆ ਸੀ। ਘਰ ਦਾ ਆਰਥਿਕ ਹਾਲ ਬਹੁਤ ਖਰਾਬ ਸੀ। ਇਸ ਲਈ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜ ਦਿੱਤਾ ਸੀ, ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ। ਉਹ 20 ਦਿਨ ਪਹਿਲਾਂ ਹੀ ਯੂ. ਕੇ. ਪਹੁੰਚਿਆ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 29 ਨਵੰਬਰ ਦੀ ਰਾਤ ਨੂੰ ਘਰ ਵਿਚ ਉਸ ਦੇ ਬਿਮਾਰ ਹੋਣ ਦੀ ਸੂਚਨਾ ਫੋਨ ਉਤੇ ਮਿਲੀ ਸੀ। ਪਰ ਲਕਸ਼ਦੀਪ ਸਿੰਘ ਕਹਿੰਦਾ ਰਿਹਾ ਕਿ ਉਹ ਠੀਕ ਹੋ ਜਾਵੇਗਾ। 1 ਨਵੰਬਰ ਨੂੰ ਉਸ ਨੂੰ ਅਚਾ-ਨਕ ਚੱਕਰ ਆ ਗਿਆ ਅਤੇ ਉਹ ਹੇ-ਠਾਂ ਡਿੱਗ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਦੇ ਕੀਤਾ ਗਿਆ ਅਤੇ ਬੀਤੀ ਰਾਤ ਪਰਿਵਾਰ ਨੂੰ ਉਸ ਦੀ ਮੌ-ਤ ਦੀ ਸੂਚਨਾ ਮਿਲੀ।

ਬੀਮਾਰ ਹੋਣ ਉਤੇ ਦਵਾਈ ਵੀ ਨਹੀਂ ਲੈਂਦਾ ਸੀ ਲਕਸਦੀਪ

ਪ੍ਰਾਪਤ ਜਾਣਕਾਰੀ ਅਨੁਸਾਰ ਲਕਸ਼ਦੀਪ ਦੇ ਦੋਸਤਾਂ ਨੇ ਦੱਸਿਆ ਕਿ ਉਹ ਕਾਫੀ ਚੰਗੀ ਸਿਹਤ ਵਾਲਾ ਸੀ। ਪੰਜਾਬ ਵਿੱਚ ਉਸ ਨੇ ਕਦੇ ਬਿਮਾਰ ਹੋਣ ਤੇ ਦਵਾਈ ਵੀ ਨਹੀਂ ਲਈ ਸੀ। ਜੇ ਉਸ ਨੂੰ ਬੁਖਾਰ ਹੁੰਦਾ, ਤਾਂ ਉਹ ਆਪਣੇ ਆਪ ਹੀ ਉਤਰ ਜਾਂਦਾ ਸੀ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਵਿਦੇਸ਼ ਵਿਚ ਉਸ ਨੂੰ ਬੁਖਾਰ ਚੜ੍ਹ ਜਾਵੇਗਾ ਅਤੇ ਇਹ ਬੁਖਾਰ ਉਸ ਦੀ ਜਾ-ਨ ਲੈ ਲਵੇਗਾ।

Leave a Reply

Your email address will not be published. Required fields are marked *