ਭਾਰਤ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਇੱਕ ਭਾਰਤੀ ਸਿੱਖ ਸ਼ਰਧਾਲੂ ਦੀ ਉੱਥੇ ਮੌ-ਤ ਹੋ ਗਈ। ਇਹ ਸਭ ਲਾਹੌਰ ਵਿੱਚ ਹੋਇਆ ਹੈ। ਸਿੱਖ ਸ਼ਰਧਾਲੂ ਦੀ ਮੌ-ਤ ਦਾ ਕਾਰਨ ਦਿਲ ਦਾ ਦੌ-ਰਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪਾਕਿਸਤਾਨੀ ਅਧਿਕਾਰੀਆਂ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਾਕਿਸਤਾਨ ਤੋਂ ਅਟਾਰੀ ਬਾਰਡਰ (ਪੰਜਾਬ) ਰਾਹੀਂ ਭਾਰਤ ਲਿਆਂਦਾ ਜਾਵੇਗਾ।
ਮ੍ਰਿਤਕ ਸਰਦਾਲੂ ਦੀ ਪਹਿਚਾਣ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਕਹੜਾ ਨੈਸੀ ਦੇ ਰਹਿਣ ਵਾਲੇ ਪ੍ਰੀਤਮ ਸਿੰਘ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਪ੍ਰੀਤਮ ਸਿੰਘ ਦੀ ਉਮਰ ਕਰੀਬ 60 ਸਾਲ ਦੀ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਪਾਕਿਸਤਾਨ ਗਏ ਪਿੰਡ ਸਲਪਾਣੀ ਕਲਾਂ ਦੇ ਸਰਪੰਚ ਮੇਵਾ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਉਨ੍ਹਾਂ ਦਾ ਜੱਥਾ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਰਹਿ ਰਿਹਾ ਹੈ। ਸ਼ਨੀਵਾਰ ਸ਼ਾਮ ਨੂੰ ਏਮਨਾਬਾਦ ਦੇ ਗੁਰਦੁਆਰਾ ਰੋਡੀ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼ਾਮ ਨੂੰ 6 ਵਜੇ ਸਮੂਹ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਵਿਖੇ ਆ ਗਈਆਂ ਸਨ। ਇਸ ਦੌਰਾਨ ਅਚਾ-ਨਕ ਹੀ ਪ੍ਰੀਤਮ ਸਿੰਘ ਦੀ ਤਬੀਅਤ ਵਿਗੜ ਗਈ ਅਤੇ ਕੁਝ ਹੀ ਪਲਾਂ ਵਿੱਚ ਉਸ ਦੀ ਮੌ-ਤ ਹੋ ਗਈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਪਾਕਿਸਤਾਨੀ ਡਾਕਟਰਾਂ ਨੇ ਜਾਂਚ ਤੋਂ ਬਾਅਦ ਦਿਲ ਦਾ ਦੌ-ਰਾ ਪੈਣ ਨੂੰ ਮੌ-ਤ ਦਾ ਕਾਰਨ ਕਰਾਰ ਦਿੱਤਾ ਹੈ।
ਸੋਮਵਾਰ ਨੂੰ ਲਿਆਂਦੀ ਜਾਵੇਗੀ ਦੇਹ
ਪਾਕਿਸਤਾਨ ਵਿਚ ਔਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਪ੍ਰੀਤਮ ਸਿੰਘ ਦੇ ਦੇਹਾਂਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੀਤਮ ਸਿੰਘ ਦੀ ਦੇਹ ਨੂੰ ਫਿਲਹਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਔਕਾਫ ਬੋਰਡ ਕਾਗਜ਼ੀ ਕਾਰਵਾਈ ਪੂਰੀ ਕਰਨ ਵਿਚ ਰੁੱਝਿਆ ਹੋਇਆ ਹੈ ਤਾਂ ਜੋ ਸੋਮਵਾਰ ਸਵੇਰੇ ਪੋਸਟ ਮਾਰਟਮ ਤੋਂ ਬਾਅਦ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਅਟਾਰੀ ਬਾਰਡਰ ਦੇ ਰਾਹੀਂ ਭਾਰਤ ਵਿਚ ਲਿਆਂਦਾ ਜਾ ਸਕੇ।