ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਬੀਤੀ ਰਾਤ 9.30 ਵਜੇ ਦੇ ਕਰੀਬ ਨਹਿਰ ਪਾਰ ਕਰਦੇ ਸਮੇਂ ਲੋਹਾਰਾ ਪੁਲ ਦੇ ਉਪਰ ਦੋ ਮੋਟਰਸਾਈਕਲਾਂ ਦੀ ਜ਼ਬਰ-ਦਸਤ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿ-ਆ-ਨ-ਕ ਸੀ ਕਿ ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਬ-ਲੱ-ਡ ਨਾਲ ਭਿੱਜੇ ਹਾਲ ਵਿਚ ਤਿੰਨਾਂ ਨੌਜਵਾਨਾਂ ਨੂੰ ਦੀਪ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਪਹਿਲਾਂ ਹੀ ਮ੍ਰਿਤਕ ਐਲਾਨ ਕਰ ਦਿੱਤਾ। ਇਕ ਨੌਜਵਾਨ ਦੀ ਇਲਾਜ ਦੌਰਾਨ ਮੌ-ਤ ਹੋ ਗਈ। ਫਿਲਹਾਲ ਇਕ ਨੌਜਵਾਨ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਅਤੇ ਅਰੁਣ ਨਾਮ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਭਰਾ ਕਿਸੇ ਕੰਮ ਲਈ ਮੋਟਰਸਾਈਕਲ ਉਤੇ ਸਵਾਰ ਹੋ ਕੇ ਬਾੜੇਵਾਲ ਵੱਲ ਨੂੰ ਜਾ ਰਹੇ ਸਨ। ਲੋਹਾਰਾ ਪੁਲ ਨੇੜੇ ਨਹਿਰ ਦੇ ਕੋਲ ਹਨੇਰਾ ਸੀ। ਸਾਹਮਣੇ ਤੋਂ ਤੇਜ਼ ਸਪੀਡ ਮੋਟਰਸਾਇਕਲ ਉਤੇ ਅਰੁਣ ਨਾਮ ਦਾ ਨੌਜਵਾਨ ਆਇਆ। ਦੱਸਿਆ ਜਾ ਰਿਹਾ ਹੈ ਕਿ ਅਰੁਣ ਦੇ ਮੋਟਰਸਾਈਕਲ ਦੀਆਂ ਬਰੇਕਾਂ ਨਹੀਂ ਲੱਗੀਆਂ ਅਤੇ ਮੋਟਰਸਾਈਕਲ ਬੇਕਾਬੂ ਹੋ ਕੇ ਟਕਰਾ ਗਿਆ। ਇਸ ਟੱ-ਕ-ਰ ਤੋਂ ਬਾਅਦ ਤਿੰਨੋਂ ਨੌਜਵਾਨ ਜ਼ਮੀਨ ਉਤੇ ਡਿੱਗ ਪਏ। ਨੌਜਵਾਨਾਂ ਦੇ ਸਿਰ ਉਤੇ ਸੱ-ਟਾਂ ਲੱਗੀਆਂ ਹਨ।
ਐਂਬੂਲੈਂਸ ਨੂੰ ਬੁਲਾਇਆ, ਪਰ ਸਮੇਂ ਤੇ ਨਹੀਂ ਪਹੁੰਚੀ
ਮੌਕੇ ਦੇ ਚਸ਼ਮਦੀਦਾਂ ਦੇ ਦੱਸਣ ਮੁਤਾਬਕ ਜ਼ਖਮੀ ਨੌਜਵਾਨਾਂ ਵਿਚੋਂ ਇਕ ਨੇ ਕਈ ਵਾਰ ਐਂਬੂਲੈਂਸ ਨੂੰ ਫੋਨ ਕੀਤਾ ਪਰ ਕੋਈ ਵੀ ਐਂਬੂਲੈਂਸ ਮੌਕੇ ਉਤੇ ਨਹੀਂ ਆਈ। ਰਾਹਗੀਰਾਂ ਨੇ ਬ-ਲੱ-ਡ ਨਾਲ ਭਿੱਜੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਇਕ ਨੌਜਵਾਨ ਦੀ ਮੌ-ਤ ਹੋ ਚੁੱਕੀ ਸੀ। ਬਾਅਦ ਵਿਚ ਇਲਾਜ ਦੌਰਾਨ ਹਸਪਤਾਲ ਇਕ ਹੋਰ ਨੌਜਵਾਨ ਦੀ ਮੌ-ਤ ਹੋ ਗਈ। ਉਕਤ ਨੌਜਵਾਨ ਕੀ ਕੰਮ ਕਰਦੇ ਸਨ, ਇਸ ਬਾਰੇ ਦੇਰ ਰਾਤ ਖਬਰ ਲਿਖੇ ਜਾਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਇਸ ਮਾਮਲੇ ਦੀ ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਜ਼ਖ-ਮੀਆਂ ਦੇ ਮੋਟਰਸਾਈਕਲ ਨੰਬਰਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦਾ ਅੱਜ ਸਵੇਰੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕੀਤਾ ਜਾਵੇਗਾ।