ਪੰਜਾਬ ਵਿਚ ਤਰਨਤਾਰਨ ਦੀ ਸਮਾਰਟ ਸਿਟੀ ਕਲੋਨੀ ਵਿਚ ਐਤਵਾਰ ਨੂੰ ਸ਼ਾਮ ਕਰੀਬ 7 ਵਜੇ ਜਾਇਦਾਦ ਦੇ ਝ-ਗ-ੜੇ ਦੇ ਚੱਲਦਿਆਂ ਦੋਸ਼ੀ ਨੇ ਘਰ ਵਿਚ ਦਾਖਲ ਹੋ ਕੇ ਮਾਸੀ ਦਾ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਮਾਰਟ ਸਿਟੀ ਕਲੋਨੀ (ਪੰਡੋਰੀ ਗੋਲਾ) ਦੀ ਰਹਿਣ ਵਾਲੀ ਅਰਸ਼ਦੀਪ ਕੌਰ ਨੇ ਦੱਸਿਆ ਹੈ ਕਿ ਉਹ ਆਪਣੀ ਭੁਆ ਕੁਲਵਿੰਦਰ ਕੌਰ ਉਮਰ 35 ਸਾਲ ਨਾਲ ਰਹਿੰਦੀ ਸੀ।
ਅਰਸ਼ਦੀਪ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਪੁਲਿਸ ਲਾਈਨ ਗਰਾਊਂਡ ਵਿੱਚ ਗਈ ਹੋਈ ਸੀ ਅਤੇ ਜਦੋਂ ਦੇਰ ਸ਼ਾਮ ਨੂੰ ਘਰ ਵਾਪਸ ਆਈ ਤਾਂ ਰਸੋਈ ਵਿੱਚ ਭੂਆ ਦੀ ਦੇਹ ਪਈ ਸੀ। ਭੂਆ ਦਾ ਗੋ-ਲੀ ਮਾ-ਰ ਕੇ ਕ-ਤ-ਲ ਕੀਤਾ ਗਿਆ ਹੈ। ਅਰਸ਼ਦੀਪ ਕੌਰ ਨੇ ਦੋਸ਼ ਲਾਇਆ ਕਿ ਭੂਆ ਕੁਲਵਿੰਦਰ ਕੌਰ ਦਾ ਪੱਟੀ ਵਿੱਚ ਰਹਿੰਦੇ ਭੈਣ ਦੇ ਲੜਕੇ ਨਾਲ ਜਾਇਦਾਦ ਨੂੰ ਲੈ ਕੇ ਝ-ਗ-ੜਾ ਚੱਲ ਰਿਹਾ ਸੀ।
ਅਰਸ਼ਦੀਪ ਕੌਰ ਨੇ ਦੋਸ਼ ਲਾਇਆ ਕਿ ਇਸੇ ਗੱਲ ਨੂੰ ਲੈ ਕੇ ਦੇਰ ਸ਼ਾਮ ਨੂੰ ਦੋਸ਼ੀ ਨੇ ਘਰ ਆ ਕੇ ਕੁਲਵਿੰਦਰ ਕੌਰ ਦਾ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਦੋਸ਼ੀ ਅਕਸਰ ਹੀ ਉਸ ਦੇ ਘਰ ਆਉਂਦਾ ਜਾਂਦਾ ਸੀ। ਐਤਵਾਰ ਨੂੰ ਦੋਸ਼ੀ ਪੂਰੀ ਯੋਜਨਾ ਬਣਾ ਕੇ ਆਇਆ ਅਤੇ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਮੌਕੇ ਉਤੇ ਔਰਤ ਦੀ ਦੇਹ ਰਸੋਈ ਵਿਚ ਪਈ ਸੀ, ਜਦੋਂ ਕਿ ਉਸ ਦੇ ਸਾਹਮਣੇ ਇਕ ਫੋਲਡਿੰਗ ਮੰਜਾ ਪਿਆ ਸੀ, ਜਿਸ ਉਤੇ ਪਲੇਟ ਵਿਚ ਕੱਟੇ ਹੋਏ ਸੇਬ ਰੱਖੇ ਹੋਏ ਸਨ। ਔਰਤ ਵੱਲੋਂ ਕੱਟੇ ਗਏ ਸੇਬ ਪਲੇਟ ਵਿੱਚ ਹੀ ਰਹਿ ਗਏ, ਦੋਸ਼ੀ ਨੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਘ-ਟ-ਨਾ ਵਿਚ ਕਿੰਨੇ ਲੋਕ ਸ਼ਾਮਲ ਹਨ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐਸ. ਐਚ. ਓ., ਡੀ. ਐਸ. ਪੀ. ਗੋਇੰਦਵਾਲ ਪੁਲਿਸ ਫੋਰਸ ਸਮੇਤ ਪਹੁੰਚੇ ਅਤੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਡੀ. ਐਸ. ਪੀ. ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਰਸ਼ਦੀਪ ਕੌਰ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।