ਜਿਲ੍ਹਾ ਬਠਿੰਡਾ (ਪੰਜਾਬ) ਤੋਂ ਅ-ਣ-ਖ ਲਈ ਕ-ਤ-ਲ ਦਾ ਸਮਾਚਾਰ ਸਾਹਮਣੇ ਆਇਆ ਹੈ। ਇੱਥੇ ਭ-ਰਾ ਨੇ ਭੈ-ਣ ਅਤੇ ਉਸ ਦੇ ਪਤੀ ਦਾ ਕ-ਤ-ਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕਾ ਪੰਜਾਬ ਪੁਲਿਸ ਵਿਚ ਕਾਂਸ-ਟੇਬਲ ਸੀ। ਸੂਚਨਾ ਮਿਲੀ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਮਿਲੀ ਮੁਢਲੀ ਜਾਣਕਾਰੀ ਅਨੁਸਾਰ ਇਹ ਘ-ਟ-ਨਾ ਬਠਿੰਡਾ ਦੇ ਪਿੰਡ ਤੁੰਗਵਾਲੀ ਦੀ ਹੈ। ਇਥੇ ਕੁਝ ਸਾਲ ਪਹਿਲਾਂ ਇਕ ਜੋ-ੜੇ ਨੇ ਕੋਰਟ ਮੈਰਿਜ ਕਰਵਾਈ ਸੀ। ਹਾਲਾਂਕਿ ਇਸ ਤੋਂ ਬਾਅਦ ਲੜਕੀ ਆਪਣੇ ਘਰ ਆ ਗਈ। ਕੱਲ੍ਹ ਪੰਜਾਬ ਪੁਲਿਸ ਦਾ ਕਾਂਸ-ਟੇਬਲ ਲੜਕਾ ਉਸ ਨੂੰ ਮਿਲਣ ਲਈ ਤੁੰਗਵਾਲੀ ਵਿਖੇ ਆਇਆ ਸੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਝ-ਗ-ੜਾ ਹੋ ਗਿਆ। ਜਿਸ ਤੋਂ ਬਾਅਦ ਲੜਕੀ ਦੇ ਭਰਾ ਨੇ ਦੋਵਾਂ ਦਾ ਕ-ਤ-ਲ ਕਰ ਦਿੱਤਾ।
ਮ੍ਰਿਤਕ ਦੇ ਭਰਾ ਨੇ ਦਿੱਤੀ ਇਹ ਜਾਣਕਾਰੀ
ਇਸ ਮਾਮਲੇ ਬਾਰੇ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਵਾਸੀ ਤੁੰਗਵਾਲੀ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਕਾਂਸ-ਟੇਬਲ ਜਗਮੀਤ ਸਿੰਘ ਨੇ ਦਸਮੇਸ਼ ਨਗਰ ਦੀ ਰਹਿਣ ਵਾਲੀ ਨਰਸ ਬੇਅੰਤ ਕੌਰ ਉਰਫ ਮਨੀ ਨਾਲ ਕੋਰਟ ਮੈਰਿਜ ਕਰਵਾਈ ਸੀ। ਇਸ ਸਮੇਂ ਬੇਅੰਤ ਕੌਰ ਆਪਣੇ ਪਿਤਾ ਦੇ ਘਰ (ਪੇਕੇ) ਰਹਿ ਰਹੀ ਸੀ।
ਬੀਤੇ ਸ਼ਾਮ ਉਹ ਆਪਣੇ ਪਿਤਾ ਕੇਵਲ ਸਿੰਘ ਅਤੇ ਭਰਾ ਜਗਮੀਤ ਸਿੰਘ ਦੇ ਨਾਲ ਆਪਣੇ ਮੌਜੂਦਾ ਘਰ ਆਦਰਸ਼ ਨਗਰ ਤੋਂ ਪਿੰਡ ਤੁੰਗਵਾਲੀ ਵਿਚ ਆਪਣੇ ਪੁਰਾਣੇ ਘਰ ਆਈ ਹੋਈ ਸੀ।
ਕਾਂਸ-ਟੇਬਲ ਆਪਣੀ ਪਤਨੀ ਨੂੰ ਗਿਆ ਸੀ ਮਿਲਣ
ਇਸ ਦੌਰਾਨ ਜਗਮੀਤ ਸਿੰਘ ਕਾਰ ਲੈ ਕੇ ਪਤਨੀ ਨੂੰ ਮਿਲਣ ਲਈ ਆ ਗਿਆ। ਉਸ ਨੇ ਦੋਸ਼ ਲਾਇਆ ਹੈ ਕਿ ਬਲਕਰਨ ਸਿੰਘ, ਕ੍ਰਿਪਾਲ ਸਿੰਘ ਅਤੇ ਹੰਸਾ ਸਿੰਘ ਨੇ ਉਸ ਦੇ ਭਰਾ ਉਤੇ ਵਾਰ ਕਰ ਦਿੱਤਾ। ਜਗਮੀਤ ਸਿੰਘ ਨੂੰ ਬਚਾਉਣ ਲਈ ਬੇਅੰਤ ਕੌਰ ਉਸ ਉਤੇ ਡਿੱਗ ਪਈ ਅਤੇ ਬਚਾਉਣ ਲਈ ਮਿਨਤ ਕਰਨ ਲੱਗੀ, ਪਰ ਦੋਸ਼ੀਆਂ ਨੇ ਉਸ ਦਾ ਵੀ ਕ-ਤ-ਲ ਕਰ ਦਿੱਤਾ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ਉਤੇ ਥਾਣਾ ਨਥਾਣਾ ਵਿਚ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।