ਸੂਬੇਦਾਰ ਫੌਜੀ ਜਵਾਨ ਨੇ, ਡਿਊਟੀ ਦੌਰਾਨ ਤਿਆਗੇ ਪ੍ਰਾਣ, ਜੱਦੀ ਪਿੰਡ ਵਿਚ, ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

Punjab

ਖੰਨਾ (ਪੰਜਾਬ) ਦੇ ਪਿੰਡ ਕੌੜੀ ਦੇ ਰਹਿਣ ਵਾਲੇ ਸੂਬੇਦਾਰ ਹਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਯੂਪੀ ਦੇ ਫਤਿਹਗੜ੍ਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਸਰੀਰ ਨੂੰ ਸੋਮਵਾਰ ਨੂੰ ਪਿੰਡ ਲਿਆਂਦਾ ਗਿਆ। ਜਿਥੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਫੌਜ ਦੇ ਅਧਿਕਾਰੀਆਂ, ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਵਲੋਂ ਸੂਬੇਦਾਰ ਫੌਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮ੍ਰਿਤਕ ਹਰਮਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ, ਇਕ ਪੁੱਤਰ ਅਤੇ ਧੀ ਨੂੰ ਛੱਡ ਗਿਆ ਹੈ। ਪਰਿਵਾਰ ਵਲੋਂ ਪੰਜਾਬ ਸਰਕਾਰ ਤੋਂ ਹਰਮਿੰਦਰ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਪਿਤਾ ਚਰਨ ਸਿੰਘ ਨੇ ਦੱਸਿਆ ਕਿ ਪੁੱਤਰ ਹਰਮਿੰਦਰ ਸਿੰਘ ਇਕ ਮਹੀਨੇ ਦੀ ਛੁੱਟੀ ਕੱਟ ਕੇ ਘਰੋਂ ਗਿਆ ਸੀ। ਉਹ 30 ਨਵੰਬਰ ਨੂੰ ਯੂਨਿਟ ਵਿੱਚ ਵਾਪਸ ਗਿਆ ਸੀ। 1 ਦਸੰਬਰ ਨੂੰ ਉਨ੍ਹਾਂ ਨਾਲ ਫੋਨ ਉਤੇ ਗੱਲਬਾਤ ਹੋਈ ਸੀ। ਸਭ ਕੁਝ ਠੀਕ-ਠਾਕ ਸੀ। 3 ਦਸੰਬਰ ਨੂੰ ਫੌਜ ਦੇ ਅਧਿਕਾਰੀਆਂ ਨੇ ਫੋਨ ਉਤੇ ਜਾਣਕਾਰੀ ਦਿੱਤੀ ਕਿ ਹਰਮਿੰਦਰ ਸਿੰਘ ਦੀ ਦਿਲ ਦਾ ਅਟੈਕ ਆਉਣ ਕਾਰਨ ਮੌ-ਤ ਹੋ ਗਈ ਹੈ।

ਇੱਕ ਪਾਸੇ ਜਿੱਥੇ ਪਿਤਾ ਨੇ ਦੇਸ਼ ਦੀ ਸੇਵਾ ਕਰਦੇ ਹੋਏ ਡਿਊਟੀ ਦੌਰਾਨ ਆਪਣੇ ਪੁੱਤਰ ਦੀ ਮੌ-ਤ ਉਤੇ ਮਾਣ ਮਹਿਸੂਸ ਕੀਤਾ, ਉੱਥੇ ਹੀ ਦੂਜੇ ਪਾਸੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ। ਸੂਬੇਦਾਰ ਦੇ 19 ਸਾਲਾ ਪੁੱਤਰ ਭਵਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਇਕ ਮਹੀਨਾ ਪਰਿਵਾਰ ਨਾਲ ਬੜੀ ਖੁਸ਼ੀ ਨਾਲ ਗੁਜ਼ਾਰ ਕੇ ਗਿਆ ਸੀ। ਵਾਪਸ ਜਾਂਦੇ ਹੀ ਦੋ ਦਿਨ ਬਾਅਦ ਉਨ੍ਹਾਂ ਨੂੰ ਦਿਲ ਦਾ ਦੌ-ਰਾ ਪੈ ਗਿਆ।

ਫੌਜ ਨੇ ਦਿੱਤਾ ਮਦਦ ਦਾ ਭਰੋਸਾ

ਅੰਤਮ ਸੰਸਕਾਰ ਮੌਕੇ ਸਰਕਾਰੀ ਸਨਮਾਨ ਦੇਣ ਪਹੁੰਚੇ ਸੂਬੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ 1 ਸਿੱਖਲਾਈ ਰੈਜੀਮੈਂਟ ਵਿੱਚ ਬਤੌਰ ਕੰਟੀਨ ਜੇਸੀਓ ਤਾਇਨਾਤ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸੂਬੇਦਾਰ ਮੇਜਰ ਵਜੋਂ ਤਰੱਕੀ ਦਿੱਤੀ ਜਾਣੀ ਸੀ। ਕਰੀਬ 3 ਸਾਲ ਬਾਅਦ ਰਿਟਾਇਰਮੈਂਟ ਹੋਣੀ ਸੀ। ਹਰਮਿੰਦਰ ਸਿੰਘ ਦੀ 3 ਦਸੰਬਰ ਨੂੰ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਬਟਾਲੀਅਨ ਵੱਲੋਂ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ। ਉਹ ਨਿੱਜੀ ਤੌਰ ਉਤੇ ਵੀ ਪਰਿਵਾਰ ਦੇ ਨਾਲ ਹਨ।

Leave a Reply

Your email address will not be published. Required fields are marked *