ਹਰਿਆਣਾ ਸੂਬੇ ਦੇ ਕੁਰੂਕਸ਼ੇਤਰ ਵਿਚ ਮੋਟਰਸਾਈਕਲ ਟਰੱਕ ਹੇ-ਠਾਂ ਆ ਗਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌ-ਤ ਹੋ ਗਈ। ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਚਾਰੋਂ ਦੋਸਤ ਅੰਬਾਲਾ ਤੋਂ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਘੁੰਮਣ ਲਈ ਆਏ ਸਨ। ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਪਿਪਲੀ ਥਰਡ ਗੇਟ ਰੋਡ ਉਤੇ ਪੁਲਿਸ ਲਾਈਨ ਦੇ ਸਾਹਮਣੇ ਇਹ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਹਿਚਾਣ ਰੋਹਿਤ ਉਮਰ 18 ਸਾਲ ਅਤੇ ਦਿਵਯੰਕ ਉਮਰ 18 ਸਾਲ ਵਾਸੀ ਬੀਟਾ, ਅੰਬਾਲਾ ਦੇ ਰੂਪ ਵਜੋਂ ਹੋਈ ਹੈ।
ਘੁੰਮਣ ਤੋਂ ਬਾਅਦ ਅੰਬਾਲਾ ਜਾ ਰਹੇ ਸਨ
ਇਸ ਮਾਮਲੇ ਸਬੰਧੀ ਮੁਕੇਸ਼ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਰੋਹਿਤ, ਦਿਵਯੰਕ ਅਤੇ ਸਾਹਿਲ ਨਾਲ ਮੋਟਰਸਾਈਕਲ ਉਤੇ ਕੁਰੂਕਸ਼ੇਤਰ ਸਥਿਤ ਬ੍ਰਹਮਸਰੋਵਰ ਘੁੰਮਣ ਲਈ ਆਏ ਸਨ। ਇਧਰ-ਉਧਰ ਘੁੰਮਣ ਤੋਂ ਬਾਅਦ ਚਾਰੇ ਜਣੇ ਵਾਪਸ ਪਿੰਡ ਨੂੰ ਜਾ ਰਹੇ ਸਨ। ਜਿਵੇਂ ਹੀ ਉਹ ਪੁਲਿਸ ਲਾਈਨ ਨੇੜੇ ਪਹੁੰਚੇ ਤਾਂ ਓਵਰਟੇਕ ਕਰਦੇ ਹੋਏ ਇਕ ਟਰੱਕ ਉਨ੍ਹਾਂ ਦੇ ਸਾਹਮਣੇ ਆ ਗਿਆ। ਡਰਾਈਵਰ ਨੇ ਅਚਾ-ਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਟਰੱਕ ਦੇ ਹੇਠਾਂ ਜਾ ਵੜਿਆ।
ਇਸ ਹਾਦਸੇ ਵਿੱਚ ਉਸ ਦੇ ਦੋਸਤਾਂ ਰੋਹਿਤ ਅਤੇ ਦਿਵਯੰਕ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਰਾਹਗੀਰਾਂ ਨੇ ਮਦਦ ਕਰਦੇ ਹੋਏ ਉਸ ਨੂੰ ਅਤੇ ਸਾਹਿਲ ਨੂੰ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਸਾਹਿਲ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਦੋਂ ਕਿ ਉਸ ਨੂੰ ਅੰਬਾਲਾ ਰੈਫਰ ਕਰ ਦਿੱਤਾ ਗਿਆ।
ਡਰਾਈਵਰ ਟਰੱਕ ਛੱਡ ਕੇ ਹੋਇਆ ਫ਼ਰਾਰ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਧਿਕਾਰੀ ਥਾਣਾ ਥਾਨੇਸਰ ਦੇ ਏ. ਐਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਘ-ਟ-ਨਾ ਤੋਂ ਬਾਅਦ ਡਰਾਈਵਰ ਟਰੱਕ ਨੂੰ ਮੌਕੇ ਉਤੇ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੁਕੇਸ਼ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਦੇਹਾਂ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਹਨ।