ਪੰਜਾਬ ਵਿਚ ਜਿਲ੍ਹਾ ਬਠਿੰਡਾ ਦੇ ਪਟਿਆਲਾ ਫਾਟਕ ਨੇੜੇ ਸੋਮਵਾਰ ਦੀ ਰਾਤ ਨੂੰ ਅਣ-ਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਕਿਸੇ ਤਿੱ-ਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸੰਜੇ ਨਗਰ ਗਲੀ ਨੰਬਰ 6 ਵਿਚ ਰਹਿਣ ਵਾਲੇ ਸੋਮਨਾਥ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਪਰ ਕ-ਤ-ਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਰਾ ਖੁਲਾਸਾ ਹੋਵੇਗਾ।
ਮੁਲਤਾਨੀਆ ਪੁਲ ਉਤੇ, ਕੁਝ ਨੌਜਵਾਨਾਂ ਨਾਲ ਹੋਇਆ ਝ-ਗ-ੜਾ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੋਮਨਾਥ ਰਾਤ ਕਰੀਬ 8 ਵਜੇ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਕੁਝ ਸਮੇਂ ਬਾਅਦ ਵਾਪਸ ਆ ਜਾਵੇਗਾ। ਪਰ ਉਹ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਰਾਤ ਕਰੀਬ 11:45 ਵਜੇ ਪਤਾ ਲੱਗਿਆ ਕਿ ਪਟਿਆਲਾ ਫਾਟਕ ਨੇੜੇ ਮੁਲਤਾਨੀਆ ਪੁਲ ਉਤੇ ਸੋਮਨਾਥ ਦਾ ਕੁਝ ਨੌਜਵਾਨਾਂ ਨਾਲ ਝ-ਗ-ੜਾ ਹੋ ਗਿਆ। ਜਿਸ ਤੋਂ ਬਾਅਦ ਨੌਜਵਾਨਾਂ ਨੇ ਸੋਮਨਾਥ ਉਤੇ ਤਿੱਖੀਆਂ ਚੀਜ਼ਾਂ ਨਾਲ ਹ-ਮ-ਲਾ ਕਰਕੇ ਉਸ ਦਾ ਸਿਰ ਪਾ-ੜ ਦਿੱਤਾ, ਜਿਸ ਕਾਰਨ ਸੋਮਨਾਥ ਦੇ ਸਿਰ ਉਤੇ ਡੂੰ-ਘੇ ਜ਼ਖਮ ਹੋ ਗਏ।
ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਟੀਮ ਲੈਕੇ ਗਈ ਹਸਪਤਾਲ
ਇਸ ਮਾਮਲੇ ਸਬੰਧੀ ਸਹਾਰਾ ਹੈੱਡਕੁਆਰਟਰ ਉਤੇ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਸੰਦੀਪ ਗੋਇਲ ਮੌਕੇ ਉਤੇ ਪਹੁੰਚੇ। ਜ਼ਖਮੀ ਹਾਲ ਵਿਚ ਪਏ ਨੌਜਵਾਨ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ, ਪਰ ਜ਼ਖਮਾਂ ਦੀ ਤਾ-ਬ ਨਾ ਸਹਾਰਦੇ ਹੋਏ ਨੌਜਵਾਨ ਨੇ ਦਮ ਤੋੜ ਦਿੱਤਾ। ਇਸ ਮੌਕੇ ਥਾਣਾ ਕੈਨਾਲ ਪੁਲਿਸ ਦੇ ਐਸ. ਐਚ. ਓ. ਪਰਮ ਪਾਰਸ ਸਿੰਘ ਚਾਹਲ ਨੇ ਦੱਸਿਆ ਕਿ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।