ਖੰਨਾ (ਪੰਜਾਬ) ਦੇ ਪਾਇਲ ਵਿਚ ਸਹਿਕਾਰੀ ਵਿਭਾਗ ਦੇ ਸੁਪਰਡੈਂਟ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਗੁਰਮਿੰਦਰ ਸਿੰਘ ਵਾਸੀ ਗੁਰੂ ਅਮਰਦਾਸ ਨਗਰ, ਨੇੜੇ ਲੋਧੀ ਕਲੱਬ, ਲੁਧਿਆਣਾ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਮਿੰਦਰ ਸਿੰਘ ਸਹਿਕਾਰਤਾ ਵਿਭਾਗ ਵਿੱਚ ਸੁਪਰਡੈਂਟ ਦੇ ਵਜੋਂ ਤਾਇਨਾਤ ਸੀ। ਗੁਰਮਿੰਦਰ ਸਿੰਘ ਦੀ ਡਿਊਟੀ ਪਾਇਲ ਵਿੱਚ ਸੀ। ਗੁਰਮਿੰਦਰ ਸਿੰਘ ਦਾ ਵਿਆਹ ਰਮਨਦੀਪ ਕੌਰ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।
ਗੁਰਮਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਕ-ਲੇ-ਸ਼ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ। ਘਰਵਾਲੀ ਨਾਲ ਅਣ-ਬਣ ਦੇ ਕਾਰਨ ਗੁਰਮਿੰਦਰ ਸਿੰਘ ਪਾਇਲ ਦੇ ਪਿੰਡ ਰਾਈਮਾਜਰਾ ਵਿੱਚ ਇਕੱਲਾ ਰਹਿੰਦਾ ਸੀ। ਪਤਨੀ ਨਾਲ ਚੱਲ ਰਹੇ ਕ-ਲੇ-ਸ਼ ਦੇ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਗੁਰਮਿੰਦਰ ਸਿੰਘ ਨੇ ਰਾਈਮਾਜਰਾ ਵਿਚ ਆਪਣੇ ਕਮਰੇ ਦੇ ਅੰਦਰ ਪੱਖੇ ਨਾਲ ਫਾ-ਹਾ ਲਾ ਲਿਆ।
ਪਤਨੀ ਫਰਾਰ, ਭਾਲ ਹੈ ਜਾਰੀ
ਇਸ ਮਾਮਲੇ ਵਿਚ ਪਾਇਲ ਦੀ ਪੁਲਿਸ ਨੇ ਮ੍ਰਿਤਕ ਗੁਰਮਿੰਦਰ ਸਿੰਘ ਦੀ ਭੈਣ ਜਸਵਿੰਦਰਪਾਲ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਗੁਰਮਿੰਦਰ ਸਿੰਘ ਦੀ ਪਤਨੀ ਰਮਨਦੀਪ ਕੌਰ ਖਿਲਾਫ ਖੁ-ਦ-ਕੁ-ਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਦੋਸ਼ੀ ਔਰਤ ਫਰਾਰ ਹੈ। ਉਸ ਦੀ ਭਾਲ ਜਾਰੀ ਹੈ। ਪੋਸਟ ਮਾਰਟਮ ਤੋਂ ਬਾਅਦ ਗੁਰਮਿੰਦਰ ਸਿੰਘ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।