ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਧਾਗੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੀ ਸ਼ੱ-ਕੀ ਹਾਲ ਵਿਚ ਡਿੱਗਣ ਕਾਰਨ ਮੌ-ਤ ਹੋ ਗਈ। ਕੁਝ ਦਿਨ ਪਹਿਲਾਂ ਉਸ ਦਾ ਕਿਸੇ ਰਿਸ਼ਤੇਦਾਰ ਨਾਲ ਮਾਮੂਲੀ ਝ-ਗ-ੜਾ ਹੋਇਆ ਸੀ। ਇਸੇ ਝ-ਗ-ੜੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਦੇ ਲੋਕ ਘਰ ਬੈਠੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਆਏ ਨੌਜਵਾਨਾਂ ਨੇ ਕਾਰੋਬਾਰੀ ਨੂੰ ਧੱਕਾ ਮਾ-ਰ ਦਿੱਤਾ। ਉਹ ਹੇਠਾਂ ਡਿੱਗ ਪਿਆ ਅਤੇ ਬੇ-ਹੋ-ਸ਼ ਹੋ ਗਿਆ। ਜਦੋਂ ਉਸ ਦਾ ਹਾਲ ਵਿਗੜ ਗਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਸੀ. ਐਮ. ਸੀ. ਹਸਪਤਾਲ ਲੈ ਗਏ। ਉਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮ੍ਰਿਤਕ ਦੀ ਪਹਿਚਾਣ ਬਲਵੰਤ ਵਰਮਾ ਵਾਸੀ ਨਿਊ ਚੰਦਾ ਕਲੋਨੀ ਦੇ ਰੂਪ ਵਜੋਂ ਹੋਈ ਹੈ। ਪਰਿਵਾਰ ਨੇ ਥਾਣਾ ਬਸਤੀ ਜੋਧੇਵਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਮ੍ਰਿਤਕ ਸਰੀਰ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਰਿਸ਼ਤੇਦਾਰ ਨਾਲ ਹੋਈ ਸੀ ਲ-ੜਾ-ਈ, ਦੂਜੀ ਧਿਰ ਦੇ ਨੌਜਵਾਨਾਂ ਨੇ ਦਿੱਤਾ ਧੱ-ਕਾ
ਮ੍ਰਿਤਕ ਬਲਵੰਤ ਵਰਮਾ ਦੇ 2 ਪੁੱਤਰ ਅਤੇ ਇਕ ਧੀ ਹੈ। ਜਾਣਕਾਰੀ ਦਿੰਦਿਆਂ ਪੁੱਤਰ ਮਨੀ ਵਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਨਾਲ ਲ-ੜਾ-ਈ ਹੋਈ ਸੀ। ਜਿਸ ਕਾਰਨ ਮੰਗਲਵਾਰ ਦੇਰ ਸ਼ਾਮ ਸਮਝੌਤਾ ਉਸ ਦੇ ਘਰ ਰੱਖਿਆ ਗਿਆ ਸੀ। ਜਿਸ ਵਿੱਚ ਦੋਵੇਂ ਧਿਰਾਂ ਦੇ ਚਾਰ-ਚਾਰ ਵਿਅਕਤੀਆਂ ਨੂੰ ਬੁਲਾਇਆ ਗਿਆ ਸੀ।
ਜਦੋਂ ਕਿ ਸਮਝੌਤੇ ਦੌਰਾਨ ਇੱਕ ਪਾਸੇ ਤੋਂ 15 ਤੋਂ 20 ਨੌਜਵਾਨ ਆ ਗਏ ਅਤੇ ਉਸ ਦੇ ਪਿਤਾ ਨਾਲ ਦੁਰ-ਵਿਵਹਾਰ ਕਰਨਾ ਸ਼ੁਰੂ ਕਰਨ ਲੱਗੇ। ਉਨ੍ਹਾਂ ਨੌਜਵਾਨਾਂ ਨੇ ਉਸ ਦੇ ਪਿਤਾ ਨੂੰ ਧੱ-ਕਾ ਦੇ ਦਿੱਤਾ। ਉਸ ਦਾ ਪਿਤਾ ਥੱਲ੍ਹੇ ਡਿੱਗ ਪਿਆ ਅਤੇ ਹਾ-ਲ-ਤ ਵਿਗੜਨ ਕਾਰਨ ਉਸ ਦੀ ਮੌ-ਤ ਹੋ ਗਈ।