ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਵਿਦੇਸ਼ ਤੋਂ ਇੱਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਚੰਗੇਰੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ 26 ਸਾਲ ਉਮਰ ਦੇ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਇਕ ਭਿ-ਆ-ਨ-ਕ ਕਾਰ ਹਾਦਸੇ ਵਿਚ ਮੌ-ਤ ਹੋ ਗਈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਮ੍ਰਿਤਕ ਦੀ ਪਤਨੀ ਨੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਵਿੱਚ ਉਸ ਦੇ ਮਾਤਾ-ਪਿਤਾ ਤੱਕ ਪਹੁੰਚਾਉਣ ਲਈ ਮਦਦ ਦੀ ਅਪੀਲ ਕੀਤੀ ਹੈ। ਵਿੰਡਹੈਮ ਟੀ. ਵੀ. ਦੀ ਰਿਪੋਰਟ ਮੁਤਾਬਕ ਖੁਸ਼ਦੀਪ ਸਿੰਘ ਸੋਮਵਾਰ ਰਾਤ ਕਰੀਬ 11.15 ਵਜੇ ਪਾਮਰਸ ਰੋਡ ਤੋਂ ਲੰਘ ਰਿਹਾ ਸੀ। ਉਦੋਂ ਉਸ ਦੀ ਕਾਰ ਡਿਵਾਈਡਰ ਦੇ ਨਾਲ ਟਕਰਾ ਗਈ ਅਤੇ ਕਈ ਵਾਰ ਪਲਟ ਗਈ।
ਮੀਡੀਆ ਰਿਪੋਰਟਾਂ ਅਨੁਸਾਰ ਐਮਰਜੈਂਸੀ ਸੇਵਾਵਾਂ ਨੇ ਇਸ ਘ-ਟ-ਨਾ ਤੋਂ ਬਾਅਦ ਖੁਸ਼ਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬਦ-ਕਿਸਮਤੀ ਨਾਲ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਬਾਰੇ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਹਾਦਸਾ ਥਕਾ-ਵਟ ਦੇ ਕਾਰਨ ਵਾਪਰਿਆ ਹੈ।
ਖੁਸ਼ਦੀਪ ਸਿੰਘ ਦੀ ਪਤਨੀ ਜਪਨੀਤ ਕੌਰ ਆਪਣੇ ਪਤੀ ਦੀ ਦੇਹ ਨੂੰ ਭਾਰਤ ਵਿੱਚ ਉਸ ਦੇ ਮਾਤਾ-ਪਿਤਾ ਤੱਕ ਪਹੁੰਚਾਉਣ ਲਈ “ਫੰਡ” ਮੁਹਿੰਮ ਚਲਾ ਰਹੀ ਹੈ। ਜਪਨੀਤ ਕੌਰ ਵਿਦਿਆਰਥਣ ਹੈ। ਉਹ ਪਿਛਲੇ ਸਾਲ ਆਸਟ੍ਰੇਲੀਆ ਆਈ ਸੀ। ਜਪਨੀਤ ਕੌਰ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਮੈਲਬੌਰਨ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ।