ਉੱਤਰ ਪ੍ਰਦੇਸ਼) UP) ਦੇ ਰਾਏਬਰੇਲੀ ਤੋਂ ਇੱਕ ਹੈਰਾਨੀ-ਜਨਕ ਮਾਮਲਾ ਸਾਹਮਣੇ ਆਇਆ ਹੈ। ਰਾਏਬਰੇਲੀ ਦੀ ਰੇਲਵੇ ਕਲੋਨੀ ਵਿੱਚ ਇੱਕ ਡਾਕਟਰ ਨੇ ਕਥਿਤ ਤੌਰ ਉਤੇ ਆਪਣੀ ਪਤਨੀ ਅਤੇ ਦੋ ਜੁਆਕਾਂ ਦਾ ਕ-ਤ-ਲ ਕਰ ਦਿੱਤਾ ਅਤੇ ਬਾਅਦ ਵਿੱਚ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੇ ਡਾਕਟਰ ਦੇ ਘਰ ਤੋਂ ਚਾਰੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਡਾਕਟਰ ਦੀ ਪਹਿਚਾਣ ਅਰੁਣ ਕੁਮਾਰ ਦੇ ਰੂਪ ਵਜੋਂ ਹੋਈ ਹੈ। ਉਹ ਅੱਖਾਂ ਦੇ ਮਾਹਿਰ ਡਾਕਟਰ ਸਨ ਅਤੇ ਵਰਤਮਾਨ ਵਿੱਚ ਉਹ ਮਾਡਰਨ ਰੇਲ ਕੋਚ ਫੈਕਟਰੀ, ਰਾਏਬਰੇਲੀ ਵਿੱਚ ਤਾਇਨਾਤ ਸਨ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਉਹ ਕਾਫੀ ਸਮੇਂ ਤੋਂ ਡਿ-ਪ੍ਰੈਸ਼ਨ ਵਿਚ ਸਨ।
ਬੰ-ਦ ਘਰ ਵਿਚੋਂ ਮਿਲਿਆਂ ਦੇਹਾਂ
ਮਿਰਜ਼ਾਪੁਰ ਦੇ ਰਹਿਣ ਵਾਲੇ ਡਾਕਟਰ ਕੁਮਾਰ ਆਪਣੀ ਪਤਨੀ ਅਤੇ ਦੋ ਜੁਆਕਾਂ ਨਾਲ ਰਾਏਬਰੇਲੀ ਦੇ ਰੇਲਵੇ ਕੁਆਟਰ ਵਿਚ ਰਹਿੰਦੇ ਸਨ। ਉਨ੍ਹਾਂ ਨੂੰ ਆਖਰੀ ਵਾਰ ਐਤਵਾਰ ਨੂੰ ਦੇਖਿਆ ਗਿਆ ਸੀ। ਜਦੋਂ ਅਗਲੇ ਦੋ ਦਿਨਾਂ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਡਾਕਟਰ ਦੇ ਸਾਥੀ ਉਨ੍ਹਾਂ ਦੇ ਘਰੇ ਚਲੇ ਗਏ। ਜਦੋਂ ਉਨ੍ਹਾਂ ਦੇ ਘਰ ਦੀ ਘੰਟੀ ਵਜਾਉਣ ਅਤੇ ਦਰਵਾਜ਼ਾ ਖੜਕਾਉਣ ਤੋਂ ਬਾਅਦ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਦਰਵਾਜ਼ੇ ਨੂੰ ਤੋੜ ਦਿੱਤਾ। ਉਨ੍ਹਾਂ ਨੂੰ ਅੰਦਰ ਡਾਕਟਰ, ਉਨ੍ਹਾਂ ਦੀ ਪਤਨੀ ਅਰਚਨਾ, ਧੀ ਅਦਿਵਾ ਉਮਰ 12 ਸਾਲ ਅਤੇ ਪੁੱਤਰ ਆਰਵ ਉਮਰ 4 ਸਾਲ ਦੀਆਂ ਦੇਹਾਂ ਮਿਲੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਘ-ਟ-ਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।
ਪੋਸਟ ਮਾਰਟਮ ਰਿਪੋਰਟ ਤੋਂ ਹੋਣਗੇ ਕਈ ਖੁਲਾਸੇ
ਇਸ ਮਾਮਲੇ ਸਬੰਧੀ ਪੁਲਿਸ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਮੌਕੇ ਤੋਂ ਇੱਕ ਹਥੌੜਾ, ਬਲੱਡ ਦੇ ਦਾਗ ਅਤੇ ਨ-ਸ਼ੀ-ਲੇ ਟੀ-ਕੇ ਮਿਲੇ ਹਨ। ਪੁਲਿਸ ਮੁਤਾਬਕ ਡਾਕਟਰ ਨੇ ਆਪਣੀ ਪਤਨੀ ਅਤੇ ਜੁਆਕਾਂ ਨੂੰ ਬੇ-ਹੋ-ਸ਼ ਕਰਨ ਲਈ ਦਵਾਈ ਦਿੱਤੀ। ਫਿਰ ਉਨ੍ਹਾਂ ਦੇ ਸਿ-ਰ ਉਤੇ ਵਾਰ ਕਰਕੇ ਉਨ੍ਹਾਂ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਡਾਕਟਰ ਨੇ ਪਹਿਲਾਂ ਆਪਣੇ ਬਾਂਹ ਕੱ-ਟ ਕੇ ਖੁ-ਦ-ਕੁ-ਸ਼ੀ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਾ ਬਣੀ ਤਾਂ ਉਸ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਇਸ ਘ-ਟ-ਨਾ ਬਾਰੇ ਰਾਏਬਰੇਲੀ ਦੇ ਐਸ. ਪੀ. ਆਲੋਕ ਪ੍ਰਿਯਾਦਰਸ਼ੀ ਨੇ ਕਿਹਾ ਕਿ ਹੁਣ ਤੱਕ ਅਸੀਂ ਘ-ਟ-ਨਾ ਵਾਲੀ ਥਾਂ ਉਤੋਂ ਕਈ ਸਬੂਤ ਇਕੱਠੇ ਕੀਤੇ ਹਨ। ਦੇਹਾਂ ਨੂੰ ਵੀ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੋਰ ਵੀ ਖੁਲਾਸੇ ਹੋਣਗੇ।
ਅੱਗੇ ਐਸ. ਪੀ. ਅਲੋਕ ਪ੍ਰਿਆਦਰਸ਼ੀ ਨੇ ਅੱਗੇ ਦੱਸਿਆ ਕਿ ਇੱਕ ਗੁਆਂਢੀ ਕਮਲ ਕੁਮਾਰ ਦਾਸ ਨੇ ਦੱਸਿਆ ਹੈ ਕਿ ਇਸ ਘ-ਟ-ਨਾ ਤੋਂ ਬਾਅਦ ਇਲਾਕੇ ਦੇ ਲੋਕ ਸਦਮੇ ਵਿੱਚ ਹਨ। ਮ੍ਰਿਤਕ ਡਾਕਟਰ ਆਪਣੇ ਮਰੀਜ਼ਾਂ ਅਤੇ ਹੋਰਨਾਂ ਨਾਲ ਬਹੁਤ ਚੰਗੇ ਸਨ। ਅਜਿਹੇ ਵਿਚ ਇਸ ਘ-ਟ-ਨਾ ਦੇ ਪਿੱਛੇ ਕੋਈ ਪਰਿਵਾਰਕ ਸਮੱਸਿਆ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਅਜਿਹਾ ਹੋਇਆ ਹੈ।
ਇਸ ਘ-ਟ-ਨਾ ਤੋਂ ਬਾਅਦ ਲਖਨਊ ਰੇਂਜ ਦੇ ਆਈ. ਜੀ. ਤਰੁਣ ਗੌਬਾ ਮੌਕੇ ਉਤੇ ਪਹੁੰਚੇ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਗੁਆਂਢੀਆਂ ਅਤੇ ਸਾਥੀਆਂ ਤੋਂ ਸੂਚਨਾ ਮਿਲੀ ਸੀ ਕਿ ਡਾਕਟਰ ਕੁਮਾਰ ਉਤੇ ਹ-ਮ-ਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਣਿਆ ਹੈ ਕਿ ਉਹ ਅਕਸਰ ਲੋਕਾਂ ਨਾਲ ਗੁੱਸੇ ਵਿਚ ਰਹਿੰਦੇ ਸਨ। ਅਸੀਂ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ।