ਜਿਲ੍ਹਾ ਅੰਮ੍ਰਿਤਸਰ ਜੰਡਿਆਲਾ ਗੁਰੂ ਵਿਚ ਪੁਲਿਸ ਚੌਕੀ ਦੇ ਨੇੜੇ ਅਣ-ਪਛਾਤੇ ਵਿਅਕਤੀਆਂ ਵੱਲੋਂ ਫਾਇਰ ਕਰਨ ਦੀ ਘ-ਟ-ਨਾ ਸਾਹਮਣੇ ਆਈ ਹੈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌ-ਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਬਜ਼ੀ ਦੀ ਦੁਕਾਨ ਚਲਾਉਣ ਵਾਲੇ ਪਿਤਾ ਲਛਮਣ ਦਾਸ ਆਪਣੇ ਪੁੱਤਰ ਚਮਨ ਲਾਲ ਨੂੰ ਬਚਾਉਣ ਲਈ ਗਏ ਤਾਂ ਦੋਸ਼ੀਆਂ ਨੇ ਉਨ੍ਹਾਂ ਉਤੇ ਫਾਇਰ ਕਰ ਦਿੱਤੇ। ਇਸ ਦੌਰਾਨ ਜਖਮੀਂ ਹੋਏ ਉਕਤ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਕਸ਼ਮਣ ਦਾਸ ਦੇ ਰੂਪ ਵਜੋਂ ਹੋਈ ਹੈ, ਜਿਹੜਾ ਕਿ ਸਬਜ਼ੀ ਵੇਚਣ ਦਾ ਕੰਮਕਾਜ ਕਰਦਾ ਸੀ।
ਪੁੱਤ ਨੂੰ ਬਚਾ-ਉਣ ਆਇਆ ਸੀ ਪਿਓ
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਦੇ ਪੁੱਤਰ ਚਮਨ ਲਾਲ ਦੀ ਕੁਝ ਨੌਜਵਾਨਾਂ ਨਾਲ ਲ-ੜਾ-ਈ ਚੱਲ ਰਹੀ ਸੀ ਅਤੇ ਇਸ ਦੌਰਾਨ ਉਸ ਦਾ ਪਿਤਾ ਲਕਸ਼ਮਣ ਦਾਸ ਉਸ ਨੂੰ ਬਚਾਉਣ ਲਈ ਆ ਗਿਆ। ਇਸ ਦੌਰਾਨ ਦੋਸ਼ੀਆਂ ਨੇ ਉਨ੍ਹਾਂ ਉਤੇ ਗੋ-ਲੀ-ਆਂ ਚ-ਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਵੱਲੋਂ 3 ਤੋਂ 4 ਗੋ-ਲੀ-ਆਂ ਚਲਾ-ਈਆਂ ਗਈਆਂ। ਜਿਸ ਤੋਂ ਬਾਅਦ ਜ਼ਖਮੀ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਇਸ ਘ-ਟ-ਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਘ-ਟ-ਨਾ ਆਪਸੀ ਰੰ-ਜਿ-ਸ਼ ਕਾਰਨ ਵਾਪਰੀ ਹੋ ਸਕਦੀ ਹੈ, ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਅੰਮ੍ਰਿਤਸਰ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ। ਤਿੰਨ ਦੋਸ਼ੀ ਅੰਮ੍ਰਿਤਸਰ ਤੋਂ ਹਨ ਅਤੇ ਇਕ ਵਿਅਕਤੀ ਜੰਡਿਆਲਾ ਗੁਰੂ ਤੋਂ ਹੈ। ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ-ਮਾਰੀ ਕੀਤੀ ਜਾ ਰਹੀ ਹੈ।