ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਵਿਚ ਜੌਹਰੀ (ਸੁਨਿਆਰ) ਪਿਓ ਅਤੇ ਪੁੱਤ ਵਲੋਂ ਖੁ-ਦ-ਕੁ-ਸ਼ੀ ਕਰ ਲਈ ਗਈ ਹੈ। ਇੱਕ ਨੇ ਨਹਿਰ ਵਿੱਚ ਛਾ-ਲ, ਮਾ-ਰ ਦਿੱਤੀ ਅਤੇ ਦੂਜੇ ਨੇ ਕੋਈ ਜ਼-ਹਿ-ਰ ਵਾਲੀ ਚੀਜ਼ ਖਾ ਕੇ ਆਪਣੀ ਜਿੰਦਗੀ ਸ-ਮਾ-ਪ-ਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਕਿਸੇ ਘਰੇਲੂ ਕਲੇਸ਼ ਕਾਰਨ ਇਹ ਕ-ਦ-ਮ ਚੁੱਕਿਆ ਹੈ। ਪਿਤਾ ਦੀ ਦੇਹ ਨੂੰ ਪੋਸਟ ਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਰਖਵਾਇਆ ਗਿਆ ਹੈ, ਜਦੋਂ ਕਿ ਪੁੱਤ ਦੀ ਦੇਹ ਅਜੇ ਨਹਿਰ ਵਿਚੋਂ ਬਰਾ-ਮਦ ਹੋਣੀ ਬਾਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਰਾਹੁਲ ਧਵਨ ਉਮਰ 32 ਸਾਲ ਵਾਸੀ ਧਰਮਪੁਰਾ ਅਤੇ ਉਸ ਦੇ ਪਿਤਾ ਰਜਿੰਦਰ ਧਵਨ ਉਮਰ 60 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ ਦੋਵੇਂ ਪਿਓ ਅਤੇ ਪੁੱਤ ਦੁਕਾਨ ਉਤੇ ਗਏ ਹੋਏ ਸਨ। ਉਥੇ ਕਿਸੇ ਘਰੇਲੂ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝ-ਗ-ੜਾ ਹੋਇਆ ਸੀ। ਜਿਸ ਤੋਂ ਬਾਅਦ ਰਜਿੰਦਰ ਨੇ ਘਰ ਆ ਕੇ ਕੋਈ ਜ਼-ਹਿ-ਰੀ-ਲੀ ਚੀਜ਼ ਸੇਵਨ ਕਰ ਲਈ, ਜਿਸ ਕਾਰਨ ਉਸ ਦਾ ਹਾਲ ਵਿਗੜ ਗਿਆ ਅਤੇ ਉਸ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਗਏ, ਜਿੱਥੇ ਉਸ ਦਾ ਹਾਲ ਗੰਭੀਰ ਹੋਣ ਦੇ ਕਾਰਨ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਪਿਤਾ ਦੀ ਮੌ-ਤ ਤੋਂ ਬਾਅਦ ਨਹਿਰ ਵਿਚ ਮਾ-ਰੀ ਛਾ-ਲ
ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀ ਮੌ-ਤ ਦਾ ਪਤਾ ਲੱਗਦੇ ਹੀ ਰਾਹੁਲ ਨੇ ਫਿਰੋਜ਼ਪੁਰ ਤੋਂ ਫ਼ਰੀਦਕੋਟ ਹਾਈਵੇਅ ਪਾਰ ਕਰਦੀ ਨਹਿਰ ਵਿਚ ਛਾ-ਲ ਮਾਰ ਦਿੱਤੀ। ਦੂਜੇ ਦਿਨ ਵੀ ਉਸ ਦੀ ਦੇਹ ਨਹੀਂ ਮਿਲੀ। ਗੋਤਾਖੋਰਾਂ ਵੱਲੋਂ ਨੌਜਵਾਨ ਦੀ ਦੇਹ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਰਾਹੁਲ ਧਵਨ ਦਾ ਮੋਟਰਸਾਈਕਲ ਨਹਿਰ ਦੇ ਕੰਢੇ ਖੜ੍ਹਾ ਮਿਲਿਆ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ।