ਜਿਲ੍ਹਾ ਪਠਾਨਕੋਟ (ਪੰਜਾਬ) ਦੇ ਪਿੰਡ ਗੱਗਵਾਲ ਦੇ ਰਹਿਣ ਵਾਲੇ ਗੁੰਮ ਹੋਏ ਨੌਜਵਾਨ ਅਭਿਮਨਿਊ ਭਨੋਟ ਦੀ ਦੇਹ 20 ਦਿਨਾਂ ਬਾਅਦ ਚੰਬਾ-ਭਰਮੌਰ ਹਾਈਵੇ ਉਤੇ ਰਾਵੀ ਦਰਿਆ ਦੇ ਵਿਚੋਂ ਬਰਾ-ਮਦ ਹੋਈ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਉਤੇ ਹਿਮਾਚਲ ਪੁਲਿਸ ਨੇ ਫੂਡ ਕੈਫੇ ਦੇ ਮਾਲਕ ਸਮੇਤ 15 ਲੋਕਾਂ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅਭਿਮਨਿਊ ਭਨੋਟ ਹਿਮਾਚਲ ਦੇ ਲੂਨਾ ਵਿੱਚ ਇੱਕ ਫੂਡ ਕੈਫੇ ਵਿੱਚ ਕੰਮ ਕਰਦਾ ਸੀ, ਜੋ ਕਿ 16 ਨਵੰਬਰ ਨੂੰ ਗੁੰਮ ਹੋ ਗਿਆ ਸੀ। ਕੈਫੇ ਸੰਚਾਲਕ ਨੇ ਥਾਣੇ ਵਿਚ ਅਭਿਮਨਿਊ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਫੂਡ ਕੈਫੇ ਦੇ ਸੰਚਾਲਕ ਦੀ ਕੁਝ ਲੋਕਾਂ ਦੇ ਨਾਲ ਪੁਰਾਣੀ ਦੁ-ਸ਼-ਮ-ਣੀ ਸੀ।
ਇਸ ਮਾਮਲੇ ਦੇ ਸ਼ਿਕਾਇਤ-ਕਰਤਾ ਮ੍ਰਿਤਕ ਦੇ ਭਰਾ ਭੀਸ਼ਮ ਭਨੋਟ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਉਸ ਦੇ ਭਰਾ ਅਭਿਮਨਿਊ ਨੇ ਫੋਨ ਕਰਕੇ ਦੱਸਿਆ ਸੀ ਕਿ ਕੈਫੇ ਵਿਚ 14 ਲੋਕ ਆਏ ਸਨ ਅਤੇ ਉਸ ਉਤੇ ਹ-ਮ-ਲਾ ਕਰ ਦਿੱਤਾ ਅਤੇ ਉਸ ਦੀ ਜਾ-ਨ ਨੂੰ ਵੀ ਖ਼-ਤ-ਰਾ ਹੈ। ਅਭਿਮਨਿਊ ਆਪਣੀ ਜਾ-ਨ ਬਚਾ ਕੇ ਮੁੱਖ ਸੜਕ ਉਤੇ ਆ ਗਿਆ ਸੀ ਪਰ ਕੁਝ ਦੇਰ ਬਾਅਦ ਅਚਾ-ਨਕ ਉਸ ਦਾ ਫੋਨ ਸਵਿੱਚ ਆਫ (ਬੰਦ) ਹੋ ਗਿਆ।
ਇਸ ਮਾਮਲੇ ਵਿਚ ਚੰਬਾ ਦੇ ਐਸ. ਪੀ. ਅਭਿਸ਼ੇਕ ਯਾਦਵ ਅਤੇ ਏ. ਐਸ. ਪੀ. ਵਿਨੋਦ ਧੀਮਾਨ ਵਲੋਂ ਪਰਿਵਾਰ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ 4 ਲੋਕਾਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿਚ ਲਿਆ ਹੈ।